12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਡਾ. ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਹਮਲੇ ਦਾ ਮੁੱਖ ਸਾਜਿਸਘਾੜਾ ਸੰਦੀਪ ਗ੍ਰਿਫ਼ਤਾਰ

ਅਜੀਤ ਡੈਸਕ 27-06-2026
ਬਠਿੰਡਾ, 26 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਭਾਜਪਾ ਆਗੂ ਅਤੇ ਹੋਮਿਓਪੈਥਿਕ ਡਾ.ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤੀਜੇ ਮੁੱਖ ਮੁਲਜ਼ਮ ਸੰਦੀਪ ਸਿੰਘ (23) ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਦੀਪ ਬੀਏ ਫਾਈਨਲ ਦਾ ਵਿਦਿਆਰਥੀ ਹੈ ਅਤੇ ਮੁੱਢਲੀ ਜਾਂਚ ਵਿਚ ਉਹ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਅਨੁਸਾਰ ਕਰੀਬ ਇਕ ਮਹੀਨਾ ਪਹਿਲਾਂ ਸੰਦੀਪ ਦਾ ਸੰਪਰਕ ਵਿਦੇਸ਼ ਵਿਚ ਬੈਠੇ ਇਕ ਕਥਿਤ ਦੇਸ਼ ਵਿਰੋਧੀ ਤੱਤ ਨਾਲ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋ ਸਾਥੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਵਾਰਦਾਤ ਲਈ ਤਿਆਰ ਕੀਤਾ। ਇਸ ਤੋਂ ਪਹਿਲਾਂ ਪੁਲਿਸ ਵਲੋਂ ਇਸ ਮਾਮਲੇ ਵਿਚ ਨਾਖੁਲ ਕੁਮਾਰ ਰਾਜਪੂਤ ਅਤੇ ਗੁਰਵਿੰਦਰ ਸਿੰਘ ਉੱਲੀ ਦੋਵੇਂ ਵਾਸੀ ਪਿੰਡ ਖੂਹੀਆਂ ਸਰਵਰ, ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਤੀਜੇ ਮੁਲਜ਼ਮ ਸੰਦੀਪ ਸਿੰਘ ਨੂੰ ਰਿੰਗ ਰੋਡ ਇਲਾਕੇ ਤੋਂ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ, ਕਿ ਵਿਦੇਸ਼ ਬੈਠੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸੰਦੀਪ ਸਿੰਘ ਨੇ ਨਾਖੁਲ ਕੁਮਾਰ ਅਤੇ ਗੁਰਵਿੰਦਰ ਸਿੰਘ ਨੂੰ ਵਾਰਦਾਤ ਵਿਚ ਸ਼ਾਮਿਲ ਕੀਤਾ। ਪੁਲਿਸ ਮੁਤਾਬਿਕ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਤੈਅ ਕੀਤੀ ਗਈ ਰਕਮ ਹਾਲੇ ਤੱਕ ਨਹੀਂ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਵਿਦੇਸ਼ ਵਿਚ ਬੈਠੇ ਕਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਾ ਵੀ ਸਾਹਮਣੇ ਆਇਆ ਹੈ, ਜਿਸ ਨੂੰ ਪਹਿਲਾਂ ਹੀ ਮਾਮਲੇ ਵਿਚ ਨਾਮਜ਼ਦ ਕੀਤਾ ਜਾ ਚੁੱਕਾ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਕਲੀਨਿਕ ‘ਤੇ ਪੈਟਰੋਲ ਬੰਬ ਹਮਲਾ ਕਰਵਾਉਣ ਪਿੱਛੇ ਅਸਲ ਸਾਜ਼ਿਸ਼ਕਾਰ ਕੌਣ ਸੀ ਅਤੇ ਇਸ ਹਮਲੇ ਦਾ ਮਕਸਦ ਕੀ ਸੀ।
ਪਿਛਲੀ ਖ਼ਬਰ ਬਠਿੰਡਾ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਵਿਭਾਗ ਨਿਭਾਏ ਸਰਗਰਮ ਭੂਮਿਕਾ- ਗੁਰਮੀਤ ਸਿੰਘ ਖੁੱਡੀਆਂ ਅਗਲੀ ਖ਼ਬਰ ਪੀ. ਐਲ. ਓ. ਸ਼ਸ਼ੀ ਸਿੱਕਾ ਵਲੋਂ ਐਸ. ਡੀ. ਐਮ. ਦਫ਼ਤਰ ’ਚ ਨਸ਼ਿਆਂ ਖ਼ਿਲਾਫ਼ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।