12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਾਬਾ ਇਲਾਹੀ ਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਇਲਾਕੇ ਦੇ ਮੁਹਤਬਰਾਂ ਨੇ ਕੀਤੀ ਮੀਟਿੰਗ

ਅਜੀਤ ਡੈਸਕ 30-06-2026

ਚੌਕ ਮਹਿਤਾ, 29 ਜੂਨ (ਜਗਦੀਸ਼ ਸਿੰਘ ਬਮਰਾਹ)-ਇਲਾਕੇ ਤੇ ਐੱਨ. ਆਰ. ਆਈ. ਵੀਰਾਂ ਦੇ ਭਰਵੇਂ ਸਹਿਯੋਗ ਸਦਕਾ ਪੰਜਾਬ ਦੇ ਵੱਡੇ ਮੇਲਿਆਂ ਵਿਚ ਆਪਣਾ ਨਾਂਅ ਬਣਾਉਣ ਵਾਲੇ ਬਾਬਾ ਇਲਾਹੀ ਸ਼ਾਹ ਯਾਦਗਾਰੀ ਮੇਲਾ ਉਦੋ ਨੰਗਲ ਦੀਆਂ ਤਿਆਰੀਆਂ ਨੂੰ ਪ੍ਰਬੰਧਕਾਂ ਵਲੋਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿਚ ਇਲਾਕੇ ਦੇ ਮੁਹਤਬਰ ਸੱਜਣਾਂ ਨਾਲ ਪ੍ਰਬੰਧਕਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਕੇ ਮੇਲਾ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਵਰਣਨਯੋਗ ਹੈ ਕਿ ਚਾਰ ਅਤੇ ਪੰਜ ਜੁਲਾਈ ਨੂੰ ਹੋਣ ਜਾ ਰਹੇ ਇਸ ਮੇਲੇ ਵਿਚ ਮਸ਼ਹੂਰ ਕਲਾਕਾਰ ਆਤਮਾ ਸਿੰਘ ਬੁੱਢੇਵਾਲ ਤੇ ਲਾਭ ਹੀਰਾ ਆਪਣੀ ਹਾਜ਼ਰੀ ਲਗਵਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਪ੍ਰਬੰਧਕਾਂ ਵਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਰ ਅਤੇ ਪੰਜ ਤਰੀਕ ਨੂੰ ਦੋਵੇਂ ਦਿਨ ਵਹੀਰਾਂ ਘੱਤ ਕੇ ਪਹੁੰਚਣ ਅਤੇ ਮੇਲੇ ਦੀ ਰੌਣਕ ਵਧਾਉਣ। ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਭੋਲਾ, ਨੰਬਰਦਾਰ ਮੁੱਖਵਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ਬਿੱਲੂ, ਬਲਾਕ ਪ੍ਰਧਾਨ ਅਤੇ ਸਰਪੰਚ ਮਹਿਤਾ ਚੌਂਕ ਅਜੇ ਕੁਮਾਰ ਗਾਂਧੀ, ਬਲਜੀਤ ਸਿੰਘ ਚਾਹਲ ਸਕੱਤਰ ਪੰਜਾਬ, ਜਰਮਨਜੀਤ ਸਿੰਘ ਜ਼ਿਲ੍ਹਾ ਪਰਿਸ਼ਦ ਮੈਂਬਰ, ਪ੍ਰਧਾਨ ਜਗਮੇਲ ਸਿੰਘ, ਭਗਤ ਸਿੰਘ ਪਰਜਾਪਤ ਅਤੇ ਹੋਰ ਕਈ ਮੁਹਤਬਰ ਮੌਜੂਦ ਸਨ।

ਪਿਛਲੀ ਖ਼ਬਰ ਗੁਰਸੇਵਕ ਸਿੰਘ ਔਲਖ ਕਾਂਗਰਸ ਦੇ ਜ਼ਿਲ੍ਹਾ ਅੰਮ੍ਰਿਤਸਰ ਯੂਥ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਵੱਡੇ-ਵੱਡੇ ਕੱਟਾਂ ਨੇ ਕੀਤਾ ਲੋਕਾਂ ਦਾ ਜਿਊਣਾ ਮੁਹਾਲ-ਸਰਪੰਚ ਬੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।