29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਗੱਗੋਮਾਹਲ ਮਲਟੀਪਰਪਜ਼ ਕੋਆਪ੍ਰੇਟਿਵ ਸੋਸਾਇਟੀ ਵਿਖੇ ਸਹਿਕਾਰਤਾ ਹਫ਼ਤਾ ਮਨਾਇਆ

ਅਜੀਤ ਡੈਸਕ 01-07-2026

ਗੱਗੋਮਾਹਲ, 30 ਜੂਨ (ਬਲਵਿੰਦਰ ਸਿੰਘ ਸੰਧੂ)- ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤ ਕਰਨ ਤੇ ਮੈਂਬਰਾਂ ਨੂੰ ਵਿਭਾਗੀ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ ਗੱਗੋਮਾਹਲ ਮਲਟੀਪਰਪਸ ਕੋਆਪਰੇਟਿਵ ਸੁਸਾਇਟੀ ਵਿਖੇ ਕੋਆਪ੍ਰੇਟਿਵ ਹਫ਼ਤਾ/ ਸਹਿਕਾਰਤਾ ਹਫਤਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਸੁਸਾਇਟੀ ਵਿਚ ਇਕ ਵਿਸ਼ੇਸ਼ ਜਰਨਲ ਬਾਡੀ ਮੀਟਿੰਗ ਅਯੋਜਿਤ ਕੀਤੀ ਗਈ, ਜਿਸ ਵਿਚ ਸੁਸਾਇਟੀ ਦੇ ਅਹੁਦੇਦਾਰਾਂ, ਕਮੇਟੀ ਮੈਂਬਰਾਂ ਤੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਮੀਟਿੰਗ ਦੌਰਾਨ ਸਹਾਇਕ ਰਜਿਸਟਰਾਰ ਅਜਨਾਲਾ ਗੁਰਕੀਰਤ ਸਿੰਘ ਨਿੱਝਰ, ਸਕੱਤਰ ਅਵਤਾਰ ਸਿੰਘ, ਇੰਸ: ਜੁਗਰਾਜ ਸਿੰਘ ਤੇ ਪ੍ਰਧਾਨ ਜਸਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਸਮੇ ਸਹਾਇਕ ਰਸਿਟਰਾਰ ਅਜਨਾਲਾ ਵਲੋਂ ਹਾਜ਼ਰ ਮੈਂਬਰਾਂ ਨੂੰ ਸਹਿਕਾਰਤਾ ਵਿਭਾਗ ਦੇ ਨਵੇਂ ਮਾਡਲ ਬਾਈਲਾਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਨ੍ਹਾਂ ਬਦਲਾਵਾਂ ਦੇ ਨਾਲ ਸੁਸਾਇਟੀਆਂ ਦੇ ਕੰਮ ਕਾਰ ਵਿਚ ਹੋਰ ਪਾਰਦਰਸ਼ਤਾ, ਤੇਜੀ ਅਤੇ ਜਵਾਬ ਦੇਹੀ ਲਿਆਂਦੀ ਜਾ ਸਕੇਗੀ। ਇਸਦੇ ਨਾਲ ਹੀ ਮੈਂਬਰਾਂ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਨਵੀਆਂ ਸਕੀਮਾਂ, ਸਹੂਲਤਾਂ ਤੇ ਲੋਕ ਭਲਾਈ ਉਪਰਾਲਿਆਂ ਬਾਰੇ ਵੀ ਜਾਣੂੰ ਕਰਵਾਇਆ ਤਾਂ ਜੋ ਮੈਂਬਰ ਇਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਮੀਟਿੰਗ ਦੌਰਾਨ ਡਿਫਾਲਟਰ ਮੈਂਬਰਾਂ ਨੂੰ ਸਮੇਂ ਸਿਰ ਰਿਕਵਰੀ ਕਰਨ ਲਈ ਪ੍ਰੇਰਿਤ ਕੀਤਾ ਤੇ ਸੋਸਾਇਟੀ ਦੀ ਆਰਥਿਕ ਸਥਿਤੀ ਨੂੰ ਮਜਬੂਤ ਬਣਾਉਣ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸੋਸਾਇਟੀ ਵਿਚ ਚਲ ਰਹੇ ਕੰਪਿਊਟਰੀਕਰਨ ਦੇ ਕੰਮਾਂ ਸੰਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਡਿਜੀਟਲ ਪ੍ਰਣਾਲੀ ਰਾਹੀਂ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧਦਾ ਦੁਹਰਾਈ ਗਈ ।

ਪਿਛਲੀ ਖ਼ਬਰ ਐਡਵੋਕੇਟ ਅਜੇਵੀਰ ਸਿੰਘ ਆਜ਼ਾਦ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਅਗਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੀ ਦੂਸਰੀ ਮੰਜ਼ਿਲ ਦੀਆਂ ਸੇਵਾਵਾਂ ਜ਼ੋਰਾਂ ‘ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।