12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਆਮ ਆਦਮੀ ਪਾਰਟੀ ਨੇ ਸੂਬੇ ਦਾ ਆਰਥਿਕ ਵਿਕਾਸ ਤਬਾਹ ਕਰ ਕੇ ਰੱਖ ਦਿੱਤਾ-ਮਜੀਠੀਆ

ਅਜੀਤ ਡੈਸਕ 04-07-2026
ਜੈਂਤੀਪੁਰ, 3 ਜੁਲਾਈ (ਭੁਪਿੰਦਰ ਸਿੰਘ ਗਿੱਲ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਹਲਕੇ ਦੇ ਪਿੰਡ ਤਲਵੰਡੀ ਖੁੰਮਣ ਦੇ ਸਰਪੰਚ ਰਘਬੀਰ ਸਿੰਘ ਸੰਧੂ ਤੇ ਹੋਰ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਰਹਿਤ ਅਤੇ ਆਦਰਸ ਸਿਸਟਮ ਦੇਣ ਦਾ ਜਿਹੜਾ ਝੂਠਾ ਵਾਅਦਾ ਕੀਤਾ ਸੀ, ਉਸ ਦਾ ਚਾਰ ਸਾਲ ਵਿਚ ਹੀ ਪਟਾਕਾ ਪੈ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਆਪ ਦੇ ਮੰਤਰੀ ਜਾਂ ਵਿਧਾਇਕ ਆਪਣੇ ਆਪ ਨੂੰ ਆਮ ਘਰਾਂ ਦੇ ਕਾਕੇ ਕਹਿੰਦੇ ਸਨ ਅੱਜ ਉਨ੍ਹਾਂ ਦੀ ਸ਼ਾਨੋ ਸ਼ੌਕਤ ਕਿਸੇ ਮਹਾਰਾਜੇ ਤੋਂ ਘੱਟ ਨਹੀਂ ਕਿਉਂਕਿ ਉਹ ਵੱਡੇ ਘਰਾਂ ਤੇ ਵੱਡੀਆਂ ਗੱਡੀਆਂ ਦੇ ਮਾਲਕ ਬਣ ਚੁੱਕੇ ਹਨ ਅਤੇ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸਨ ਕਿ ਇਹ ਮੋਬਾਈਲਾਂ ਵਾਲਾ ਹੈ ਅਤੇ ਇਹ ਦਿਹਾੜੀ ਵਾਲਾ ਪਰ ਅੱਜ ਉਹ ਵੱਡੇ-ਵੱਡੇ ਅਮੀਰ ਘਰਾਣਿਆਂ ਨੂੰ ਵੀ ਪਿੱਛੇ ਛੱਡ ਗਏ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਸ ਵੇਲੇ ਪੰਜਾਬ ਸਿਰ ਕਰਜਾ ਲਗਪਗ 2 ਲੱਖ ਕਰੋੜ ਰੂਪੇ ਦੇ ਕਰੀਬ ਸੀ ਪਰ ਅੱਜ ਇਹ ਕਰਜ਼ ਦੁਗਣੇ ਨਾਲੋਂ ਵੀ ਵਧ ਕੇ ਕਰੀਬ ਸਾਢੇ ਚਾਰ ਲੱਖ ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ, ਜਿਸ ਦਾ ਭਾਰ ਆਮ ਲੋਕਾਂ ’ਤੇ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾ ‘ਚ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਇਸ ਮੌਕੇ ਸਰਪੰਚ ਰਘਬੀਰ ਸਿੰਘ ਸੰਧੂ, ਪੀ. ਏ. ਲਖਬੀਰ ਸਿੰਘ ਗਿੱਲ, ਪ੍ਰਧਾਨ ਰਜਿੰਦਰ ਸਿੰਘ, ਦਲਜੀਤ ਸਿੰਘ ਕਾਹਲੋਂ, ਗੁਰਲਾਲ ਸਿੰਘ, ਬਾਬਾ ਸਰੂਪ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ, ਨੰਬੜਦਾਰ ਸੁਖਦੇਵ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਤੇ 500 ਰੁਪਏ ਡਰੱਗ ਮਨੀ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸਿਆਸੀ ਆਧਾਰ ’ਤੇ ਜੇ. ਈ. ਦੀ ਬਦਲੀ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਜਤਾਏ ਰੋਸ ਦੌਰਾਨ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।