13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪਿੰਡ ਕੱਕੜ ’ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਅਜੀਤ ਡੈਸਕ 08-07-2026

ਚੋਗਾਵਾਂ, 7 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡ ਕੱਕੜ ਵਿਖੇ ਦਰਗਾਹ ਪੀਰ ਬਾਬਾ ਦੀਨ ਸ਼ਾਹ ਦੀ ਯਾਦ ‘ਚ ਸਾਲਾਨਾ ਸੱਭਿਆਚਾਰਕ ਮੇਲਾ ਐੱਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਹਰਦੇਵ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਹਰਦੇਵ ਸਿੰਘ, ਮਿਲਕ ਪਲਾਂਟ ਵੇਰਕਾ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਕੱਕੜ, ਸਾਬਕਾ ਸਰਪੰਚ ਮੇਜਰ ਸਿੰਘ ਕੱਕੜ, ਪਿਆਰਾ ਸਿੰਘ ਮੈਂਬਰ ਸਮੇਤ ਹੋਰਨਾਂ ਸੇਵਾਦਾਰਾਂ ਵਲੋਂ ਦਰਗਾਹ ‘ਤੇ ਚਾਦਰ ਚੜ੍ਹਾ ਕੇ ਕੀਤੀ ਗਈ । ਇਸ ਤੋਂ ਬਾਅਦ ਲੱਗੇ ਖੁੱਲੇ ਅਖਾੜੇ ਵਿਚ ਪੰਜਾਬੀ ਗਾਇਕ ਜੋੜੀ ਆਤਮਾ ਸਿੰਘ ਬੁੱਢੇਵਾਲ, ਨਹਿਲਾ ਮਾਣਕ, ਲਵਪ੍ਰੀਤ ਲਵਲੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲੇ ਵਿਚ ਕਲਾਕਾਰਾਂ ਤੇ ਹੋਰਨਾਂ ਨੂੰ ਮੇਲਾ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਬਿੱਟੂ ਤੇ ਮੇਜਰ ਸਿੰਘ ਕੱਕੜ ਨੇ ਕਿਹਾ ਕਿ ਪਿੰਡਾਂ ‘ਚ ਦਰਗਾਹ ਉਪਰ ਲੱਗਦੇ ਮੇਲੇ ਅਮੀਰ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਮੌਕੇ ਸੇਵਾਦਾਰ ਜਰਮਨਜੀਤ ਸਿੰਘ, ਫਰਮਾਨ ਸਿੰਘ ਸੇਵਾਦਾਰ, ਸਾਹਿਲ ਪ੍ਰੀਤ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਗੁਰਸ਼ਰਨ ਸਿੰਘ ਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਮੇਲਾ ਬਾਬਾ ਇਲਾਹੀ ਸ਼ਾਹ ਉਦੋਨੰਗਲ ’ਚ ਲੱਗੀਆਂ ਭਾਰੀ ਰੌਣਕਾਂ ਅਗਲੀ ਖ਼ਬਰ ਲੋਕ ਭਲਾਈ ਸਹੂਲਤਾਂ ਦੀ ਬਦੌਲਤ 2027 ’ਚ ਮੁੜ ਬਣੇਗੀ ‘ਆਪ’ ਸਰਕਾਰ-ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।