13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਰਿਫਿਊਜ਼ ਹੋ ਚੁੱਕੇ ਵਿਦਿਆਰਥੀਆਂ ਦੇ ਗੈਵੀ ਕਲੇਰ ਨਿਰੰਤਰ ਲਗਵਾ ਰਹੇ ਨਿਊਜ਼ੀਲੈਂਡ ਦੇ ਵੀਜ਼ੇ

ਅਜੀਤ ਡੈਸਕ 08-07-2026

ਤਰਨ ਤਾਰਨ, 7 ਜੁਲਾਈ (ਹਰਿੰਦਰ ਸਿੰਘ)- ਮਾਝੇ ਦੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਵਾਲੇ ਭਰੋਸੇਮੰਦ ਨਾਮ ‘ਗੈਵੀ ਕਲੇਰ ਟੀਮ ਗਲੋਬਲ’ ਨੇ ਹਮੇਸ਼ਾਂ ਹੀ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ ਹੈ। ਹਜ਼ਾਰਾਂ ਵਿਦਿਆਰਥੀਆਂ ਦੇ ਵੱਖ-ਵੱਖ ਦੇਸ਼ਾਂ ਦੇ ਬਿਲਕੁਲ ਜਾਇਜ ਢੰਗ ਨਾਲ ਸਟੂਡੈਂਟ ਵੀਜੇ ਲਗਵਾਉਣ ਵਾਲੇ ਗੈਵੀ ਕਲੇਰ ਨੇ ਆਪਣੀ ਚੜ੍ਹਤ ਇਸ ਵਾਰ ਫਿਰ ਬਰਕਰਾਰ ਰੱਖਦੇ ਹੋਏ ਨਿਰੰਤਰ ਨਿਊਜੀਲੈਂਡ ਦੇ ਵੀਜ਼ੇ ਲਗਵਾਏ ਹਨ। ਗੈਵੀ ਕਲੇਰ ਵਲੋਂ ਇਕ ਹੋਰ ਵਿਦਿਆਰਥੀ ਪਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਠਾਨਕੋਟ ਜਿਸ ਨੇ 80 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਬੋਰਡ ਤੋਂ ਬਾਰ੍ਹਵੀਂ ਆਰਟਸ 2024 ਵਿਚ ਪਾਸ ਕੀਤੀ ਅਤੇ ਪੀ.ਟੀ.ਈ. ਵਿਚੋਂ ਓਵਰਆਲ ਉਸ ਦੇ 56 ਸਕੋਰ ਸਨ। ਪਰਦੀਪ ਸਿੰਘ ਨੂੰ ਆਸਟ੍ਰੇਲੀਆ ਤੇ ਜਰਮਨੀ ਨੇ ਰਿਫਿਊਜ ਕਰ ਦਿੱਤਾ ਸੀ ਆਪਣੇ ਕਿਸੇ ਕਰੀਬੀ ਦੀ ਸਲਾਹ ’ਤੇ ਪਰਦੀਪ ਸਿੰਘ ਨੇ ਗੈਵੀ ਕਲੇਰ ਨਾਲ ਮੁਲਾਕਾਤ ਕੀਤੀ, ਜਿਸ ’ਤੇ ਗੈਵੀ ਕਲੇਰ ਨੇ ਆਪਣੇ 100 ਪ੍ਰਤੀਸ਼ਤ ਦਿੰਦੇ ਹੋਏ ਸਤੰਬਰ ਇਨਟੇਕ ਲਈ ਪਰਦੀਪ ਸਿੰਘ ਦਾ ਐਗਰੀਕਲਚਰ ਕੋਰਸ ਵਿਚ ਨਿਊਜੀਲੈਂਡ ਦਾ ਸਿਰਫ 45 ਦਿਨਾਂ ਵਿਚ ਬਗੈਰ ਇੰਟਰਵਿਊ ਵੀਜਾ ਲਗਵਾ ਕੇ ਦਿੱਤਾ। ਜ਼ਿਕਰਯੋਗ ਹੈ ਕਿ ਪਰਦੀਪ ਸਿੰਘ ਦਾ ਪਰਿਵਾਰ ਵੀ ਖੇਤੀਬਾੜੀ ਦਾ ਕੰਮ ਹੀ ਕਰਦਾ ਹੈ। ਉਸ ਦੇ ਪਿਤਾ ਵੀ ਇਕ ਕਿਸਾਨ ਹਨ। ਖੇਤੀਬਾੜੀ ਦਾ ਕੋਰਸ ਲੈਣ ਨਾਲ ਪ੍ਰਦੀਪ ਸਿੰਘ ਨੂੰ ਬਹੁਤ ਵੱਡਾ ਭਵਿੱਖ ਵਿਚ ਲਾਭ ਮਿਲੇਗਾ। ਇੱਥੇ ਦੱਸਣਯੋਗ ਹੈ ਕਿ ਜਿੱਥੇ ਹਰ ਪਾਸੇ ਵੱਖ ਵੱਖ ਵੀਜਾ ਸਲਾਹਕਾਰ ਵਿਦੇਸ਼ ਦੇ ਸਟੱਡੀ ਵੀਜੇ ਲਗਵਾਉਣ ਵਿਚ ਹੱਥ ਖੜੇ ਕਰ ਚੁੱਕੇ ਹਨ, ਉਥੇ ਗੈਵੀ ਕਲੇਰ ਦੇ ਪ੍ਰਤੀ ਵਿਦਿਆਰਥੀਆਂ ਵਿਚ ਭਰੋਸਾ ਲਗਾਤਾਰ ਵਧ ਰਿਹਾ ਹੈ, ਕਿਉਂਕਿ ਗੈਵੀ ਕਲੇਰ ਇਮਾਨਦਾਰ ਅਤੇ ਭਰੋਸੇ ਦਾ ਦੂਜਾ ਨਾਂਅ ਹੈ। ਨਿਊਜੀਲੈਂਡ ਦੇ ਵੀਜਿਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜੀਲੈਂਡ ਇਕਲੌਤਾ ਦੇਸ਼ ਹੈ ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ ਵਿਦਿਆਰਥੀ ਨੂੰ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜੋ ਵਿਦਿਆਰਥੀ ਆਸਟ੍ਰੇਲੀਆ ਤੋਂ ਰਿਫਿਊਜ ਹੋ ਚੁੱਕੇ ਹਨ ਅਤੇ ਨਿਰਾਸ਼ ਹੋ ਘਰ ਬੈਠ ਗਏ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2025 ਜਾਂ 2026 ਵਿਚ ਬਾਰ੍ਹਵੀਂ ਪਾਸ ਕੀਤੀ ਹੈ, ਉਹ ਭਾਵੇਂ ਕਿਸੇ ਵੀ ਬੋਰਡ ਤੋਂ ਹੋਵੇ ਜਾਂ ਫਿਰ ਚੇਂਜ ਬੋਰਡ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਆਈਲੈਟਸ ਜਾਂ ਪੀ.ਟੀ.ਈ. ਵਿਚੋਂ ਓਵਰਆਲ 6 ਸਕੋਰ ਲੈ ਕੇ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ।

ਪਿਛਲੀ ਖ਼ਬਰ ਛੋਟਾ ਬੱਸ ਅੱਡਾ ਅਟਾਰੀ ਵਿਖੇ ਖੁੱਲ੍ਹੇ ਠੇਕੇ-ਅਹਾਤੇ ਦਾ ਵਿਰੋਧ, ਹਾਈਵੇਅ ਜਾਮ ਅਗਲੀ ਖ਼ਬਰ ਮੇਲਾ ਬਾਬਾ ਇਲਾਹੀ ਸ਼ਾਹ ਉਦੋਨੰਗਲ ’ਚ ਲੱਗੀਆਂ ਭਾਰੀ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।