02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜਥੇ. ਬਲਦੇਵ ਸਿੰਘ ਪੰਜਾਬ ਪ੍ਰਚਾਰ ਸਕੱਤਰ ਅਕਾਲੀ ਦਲ (ਬ) ਐੱਸ. ਸੀ. ਵਿੰਗ ਦਾ ਸਨਮਾਨ

ਅਜੀਤ ਡੈਸਕ 30-07-2026
ਨਵਾਂ ਪਿੰਡ, 29 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ. ਸੀ. ਵਿੰਗ ਦੇ ਨਵ ਨਿਯੁਕਤ ਪੰਜਾਬ ਪ੍ਰਚਾਰ ਸਕੱਤਰ ਜਥੇਦਾਰ ਬਲਦੇਵ ਸਿੰਘ ਨਵਾਂ ਪਿੰਡ ਦਾ ਪੁਸ਼ਤੈਨੀ ਪਿੰਡ ਸਥਾਨਕ ਕਸਬਾ ਵਿਖੇ ਕੇਸਰ ਜਨਰੇਟਰ ਦੇ ਨਿਰਮਾਤਾ ਨਾਨਕ ਸਿੰਘ ਨਵਾਂ ਪਿੰਡ ਅਤੇ ਰਤਨ-ਏ-ਕੌਮ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਵਲੋਂ ਉਨ੍ਹਾਂ ਨਾਲ ਉਨ੍ਹਾਂ ਦੇ ਸਾਥੀਆਂ ਜਿਨ੍ਹਾਂ ‘ਚ ਭਾਈ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਅੰਮ੍ਰਿਤਸਰ ਦਿਹਾਤੀ ਤੇ ਸਰਪ੍ਰਸਤ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ, ਹਰਵਿੰਦਰ ਸਿੰਘ ਫੌਜੀ ਪ੍ਰਧਾਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ, ਬਲਵਿੰਦਰ ਸੇਠ ਨਵਾਂ ਪਿੰਡ ਸਾਬਕਾ ਮੈਂਬਰ ਬਲਾਕ ਸੰਮਤੀ ਜੰਡਿਆਲਾ ਤੇ ਕੁਲਦੀਪ ਸਿੰਘ ਬੋਪਾਰਾਏ ਜ਼ੋਨ ਪ੍ਰਧਾਨ ਨੂੰ ਦਲ ਦੇ ਹੈੱਡ ਕੁਆਰਟਰ ਵਿਖੇ ਪਹੁੰਚਣ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਚਾਰ ਸਕੱਤਰ ਜਥੇ. ਬਲਦੇਵ ਸਿੰਘ ਵਲੋਂ ਪਾਰਟੀ ਦੇ ਪ੍ਰਚਾਰ-ਪਸਾਰ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਅੰਦਰ ਅਕਾਲੀ ਉਮੀਦਵਾਰਾਂ ਦੀ ਯਕੀਨੀ ਜਿੱਤ ਲਈ ਇਸ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ-ਘਰ ਤੇ ਚੁੱਲ੍ਹਾ ਪੱਧਰ ‘ਤੇ ਪਹੁੰਚਾਉਣ ਲਈ ਬਾਬਾ ਮੇਜਰ ਸਿੰਘ ਜੀ ਸੋਢੀ ਦਾ ਅਸ਼ੀਰਵਾਦ ਲਿਆ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰ ਮਿਲਣੀ ਮੌਕੇ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ 2027 ਵਿਚ ਅਕਾਲੀ ਦਲ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੇਗੀ। ਇਸ ਮੌਕੇ ਸੁਰਿੰਦਰ ਸਿੰਘ ਰਾਜੂ ਟੈਂਟ ਹਾਊਸ, ਜਸਵਿੰਦਰ ਸਿੰਘ ਲਹਿਰ, ਗੁਰਵਿੰਦਰ ਸਿੰਘ ਬੱਗਾ ਪੰਜਾਬ ਜਨਰਲ ਸਟੋਰ ਨਵਾਂ ਪਿੰਡ ਤੇ ਭਗਵਾਨ ਨਵਾਂ ਪਿੰਡ ਆਦਿ ਹਾਜ਼ਰੀ ਸਨ।
ਪਿਛਲੀ ਖ਼ਬਰ ਹਲਕਾ ਮਜੀਠਾ ਦੇ ਪਿੰਡਾਂ ’ਚ ਵੱਡੀ ਪੱਧਰ ’ਤੇ ਹੋ ਰਹੇ ਵਿਕਾਸ ਕਾਰਜ-ਤਲਬੀਰ ਗਿੱਲ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਜਰਨੈਲ ਸਿੰਘ ਔਲਖ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।