03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਫੇਰੂਮਾਨ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜ਼ੋਨ ਲੈਵਲ ਖੇਡਾਂ ’ਚ ਮਾਰੀਆਂ ਮੱਲਾਂ

ਅਜੀਤ ਡੈਸਕ 31-07-2026

ਰਈਆ, 30 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਈਆ ਦੀਆਂ ਵਿਦਿਆਰਥਣਾਂ ਜ਼ੋਨ ਲੈਵਲ ਦੀਆਂ ਸਕੂਲ ਖੇਡਾਂ ਜੋ ਕਿ ਖਿਲਚੀਆਂ ਵਿਖੇ ਕਰਵਾਈਆਂ ਗਈਆਂ ਸਨ, ਉਨ੍ਹਾਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਕੂਲ ਖੇਡਾਂ ਜ਼ੋਨ ਲੈਵਲ ਵਿਚ ਕਰਾਟੇ ਖੇਡ ਵਿਚ ਨੋਬਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੱਸਾਕੱਸੀ ਵਿਚ ਵਿਦਿਆਰਥਣਾਂ ਨੇ ਪਹਿਲਾ ਸਥਾਨ ਅਤੇ ਇਸੇ ਤਰ੍ਹਾਂ ਕਬੱਡੀ ਵਿਚ ਵੀ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਕੋ-ਆਰਡੀਨੇਟਰ ਡਾ. ਅਨੂ ਕਪਿਲ ਵਲੋਂ ਅਸਿ. ਪ੍ਰੋ. ਰੁਪਿੰਦਰ ਕੌਰ ਅਤੇ ਵਿਦਿਆਰਥਣਾਂ ਦੀ ਕੀਤੀ ਮਿਹਨਤ ਦੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਗਈ। ਇਸ ਮੌਕੇ ਫੇਰੁਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਸਤਨਾਮ ਕੌਰ ਸੇਖੌਂ ਵਲੋਂ ਟੀਮ ਅਤੇ ਟੀਮ ਇੰਚਾਰਜ ਰੁਪਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ ਗਈ।
ਪਿਛਲੀ ਖ਼ਬਰ ‘ਆਪ’ ਐੱਸ.ਸੀ. ਭਾਈਚਾਰੇ ਦੀ ਇੱਜ਼ਤ, ਹਕਾਂ ਅਤੇ ਤਰੱਕੀ ਲਈ ਦ੍ਰਿੜਤਾ ਨਾਲ ਖੜੀ-ਲੁੱਧੜ ਅਗਲੀ ਖ਼ਬਰ ‘ਸ਼ਾਮ ਏ ਸੂਫੀ’14 ਅਗਸਤ ਨੂੰ: ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।