03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹਰਸਾ ਛੀਨਾ-ਰਾਜਾਸਾਂਸੀ ਤੇ ਆਸ ਪਾਸ ਦੇ ਖੇਤਰਾਂ ਵਿਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਅਜੀਤ ਡੈਸਕ 31-07-2026
ਹਰਸਾ ਛੀਨਾ, 30 ਜੁਲਾਈ (ਕੜਿਆਲ)-ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਉੱਪਰ ਪੰਜਾਬ ਪੁੁਿਲਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਸਫਾਈ ਸੇਵਕਾਂ ਵਲੋਂ ਪੰਜਾਬ ਬੰਦ ਦੇ ਦਿਤੇ ਸੱਦੇ ਨੂੰ ਬਲਾਕ ਹਰਸਾ ਛੀਨਾ, ਕਸਬਾ ਰਾਜਾਸਾਂਸੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਅੱਜ ਸਵੇਰ ਤੋਂ ਹੀ ਜਿਥੇ ਵੱਖ ਵੱਖ ਵਪਾਰਕ ਅਦਾਰੇ, ਦੁਕਾਨਾਂ ਅਤੇ ਨਿੱਜੀ ਵਿੱਦਿਅਕ ਅਦਾਰ ਬੰਦ ਰਹੇ ਉਥੇ ਹੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰੇ, ਦੁਕਾਨਾਂ, ਬੈਂਕ, ਸਰਕਾਰੀ ਦਫਤਰ ਆਮ ਦਿਨਾਂ ਵਾਂਗ ਖੁੱਲੇ ਰਹੇ। ਪੰਜਾਬ ਬੰਦ ਦੇ ਦਿੱਤੇ ਸੱਦੇ ਕਾਰਨ ਸੜਕਾਂ ਤੇ ਯਾਤਰੀ ਵਾਹਨ, ਨਿੱਜੀ ਵਾਹਨ ਅਤੇ ਵਪਾਰਕ ਵਾਹਨ ਆਮ ਦਿਨਾਂ ਵਾਂਘ ਚੱਲਦੇ ਨਜਰ ਆਏ। ਅੱਜ ਸਵੇਰ ਤੋਂ ਪੂਰਨ ਤੌਰ ‘ਤੇ ਬੰਦ ਦੁਕਾਨਾਂ ਦੁਪਹਿਰ ਤੋਂ ਬਾਅਦ ਆਮ ਵਾਂਗ ਖੁਲੀਆਂ ਦਿਖਾਈ ਦਿੱਤੀਆਂ। ਇਸਤੋਂ ਇਲਾਵਾ ਅੱਡਾ ਭਲਾ ਪਿੰਡ, ਅੱਡਾ ਦਾਲਮ, ਅੱਡਾ ਵਿਚਲਾ ਕਿਲ੍ਹਾ ਸਮੇਤ ਹੋਰਨਾਂ ਖੇਤਰਾਂ ਵਿਚ ਪੰਜਾਬ ਬੰਦ ਪੂਰੀ ਤਰ੍ਹਾਂ ਸਫਲ ਰਿਹਾ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਰਮਦਾਸ ਵਿਖੇ ਰੋਸ ਮਾਰਚ ਅਗਲੀ ਖ਼ਬਰ ਸੰਤ ਸਰ ਪਬਲਿਕ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।