03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਕਸਬਾ ਮਜੀਠਾ ਅਤੇ ਆਸ ਪਾਸ ਪਿੰਡਾਂ ਵਿਚ ਬੰਦ ਨੂੰ ਮਿਲਿਆ ਹੁੰਗਾਰਾ

ਅਜੀਤ ਡੈਸਕ 31-07-2026
ਮਜੀਠਾ, 30 ਜੁਲਾਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਪੰਜਾਬ ਬੰਦ ਦੇ ਇਸ ਸੱਦੇ ਨੂੰ ਕਸਬਾ ਮਜੀਠਾ ਅਤੇ ਆਸ ਪਾਸ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਭਗਵਾਨ ਵਾਲਮੀਕ ਸੰਘਰਸ਼ ਦਲ ਪੰਜਾਬ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਦੀ ਅਗਵਾਈ ਵਿਚ ਵਾਲਮੀਕ ਸਮਾਜ ਵਲੋਂ ਸ਼ਹਿਰ ਮਜੀਠਾ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਅਤੇ ਮਜੀਠਾ ਅੰਮ੍ਰਿਤਸਰ ਮੁੱਖ ਸੜਕ ‘ਤੇ ਆਵਾਜਾਈ ਰੋਕ ਕੇ ਡੀ.ਐੱਸ.ਪੀ. ਬਰਨਾਲਾ ਦਾ ਪੁਤਲਾ ਸਾੜਿਆ ਗਿਆ। ਵਿਖਾਵਾਕਾਰੀ ਡੀ.ਐੱਸ.ਪੀ. ਬਰਨਾਲਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ। ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਨੇ ਬਰਨਾਲਾ ਵਿਖੇ ਸਫਾਈ ਸੇਵਕਾਂ ਨਾਲ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਦੌਰਾਨ ਸ਼ਹਿਰ ਵਿਚ ਮੈਡੀਕਲ ਸਟੋਰਾਂ ਸਮੇਤ ਬੈਂਕ ਖੁੱਲੇ ਰਹੇ, ਵਿਦਿਅਕ ਸੰਸਥਾਵਾਂ ਬੰਦ ਰਹੀਆਂ, ਸੜਕੀ ਆਵਾਜਾਈ ਆਮ ਵਾਂਗ ਚਲਦੀ ਰਹੀ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ। ਇਸ ਮੌਕੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਦੇ ਨਾਲ ਬੁੱਧ ਹੰਸ ਮਜੀਠਾ, ਸਾਹਿਬ ਸਿੰਘ ਨੁਸ਼ਹਿਰਾ, ਦਿਲਬਾਗ ਸਿੰਘ ਮਜੀਠਾ, ਵੀਰ ਕਰਾਂਤੀ ਸਿੰਘ ਚੌਹਾਨ, ਲਖਬੀਰ ਸਿੰਘ, ਨਾਨਕ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਫਤਿਹਪੁਰ, ਕੇਵਲ ਸਿੰਘ ਨਾਗ, ਮਨਜੀਤ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਪ੍ਰਤਾਪ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਲਾਭ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਵਿਸ਼ਾਲ ਸਿੰਘ, ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਵਿਖੇ ਦੋ ਦਿਨਾਂ ਮੈਡ... ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਰਮਦਾਸ ਵਿਖੇ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।