ਗੱਗੋਮਾਹਲ, 30 ਜੁਲਾਈ (ਬਲਵਿੰਦਰ ਸਿੰਘ ਸੰਧੂ)-ਬੰਦ ਦੇ ਸੱਦੇ ਨੂੰ ਗੱਗੋਮਾਹਲ, ਥੋਬਾ ਤੇ ਹੋਰ ਨੇੜਲੇ ਖੇਤਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ, ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ ਪ੍ਰੰਤੂ ਵਿਦਿਅਕ ਅਦਾਰੇ, ਸਰਕਾਰੀ ਤੇ ਗ਼ੈਰ ਸਰਕਾਰੀ ਦਫਤਰ, ਸਿਹਤ ਸੇਵਾਵਾਂ, ਬੱਸ ਸੇਵਾ ਆਮ ਵਾਂਗ ਚਲਦੀ ਰਹੀ। ਪ੍ਰੰਤੂ ਬੱਸਾਂ ਅੰਦਰ ਸਫਰ ਕਰਨ ਵਾਲਿਆਂ ਦੀ ਗਿਣਤੀ ਕਾਫੀ ਘੱਟ ਸੀ । ਇਸ ਸਮੇਂ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ।