04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਕੀਤਾ ਸਨਮਾਨਿਤ

ਟਾਂਗਰਾ, 3 ਅਗਸਤ (ਹਰਜਿੰਦਰ ਸਿੰਘ ਕਲੇਰ)- ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਭਾਰਤੀ ਫੌਜ ਵਲੋਂ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਿਲੱਖਣ ਨੰਬਰ ਵਾਲਾ ਲੈਪਲ ਪਿੰਨ ਨੰਬਰ 63 ਵੀ ਪ੍ਰਦਾਨ ਕੀਤਾ ਗਿਆ।

ਅਜੀਤ ਡੈਸਕ 04-08-2026
ਟਾਂਗਰਾ, 3 ਅਗਸਤ (ਹਰਜਿੰਦਰ ਸਿੰਘ ਕਲੇਰ)- ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਭਾਰਤੀ ਫੌਜ ਵਲੋਂ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਿਲੱਖਣ ਨੰਬਰ ਵਾਲਾ ਲੈਪਲ ਪਿੰਨ ਨੰਬਰ 63 ਵੀ ਪ੍ਰਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵੈਟਰਨਜ਼ ਅਚੀਵਰਜ਼ ਐਵਾਰਡ ਦੀ ਸ਼ੁਰੂਆਤ ਚੀਫ਼ ਆਫ਼ ਆਰਮੀ ਸਟਾਫ਼ ਵਲੋਂ ਅਕਤੂਬਰ 2024 ਵਿਚ ਕੀਤੀ ਗਈ ਸੀ। ਇਸ ਐਵਾਰਡ ਤਹਿਤ ਭਾਰਤੀ ਫੌਜ ਅਤੇ ਦੇਸ਼ ਲਈ ਆਪਣੀਆਂ ਸੇਵਾਵਾਂ ਰਾਹੀਂ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਹੈੱਡਕੁਆਰਟਰ ਵੈਸਟਰਨ ਕਮਾਂਡ ਵੱਲੋਂ ਜਾਰੀ ਪੱਤਰ ਅਨੁਸਾਰ ਸਨਮਾਨਿਤ ਵੈਟਰਨਜ਼ ਨੂੰ ਵਿਲੱਖਣ ਸੀਰੀਅਲ ਨੰਬਰ ਵਾਲੇ ਲੈਪਲ ਪਿੰਨ ਦਿੱਤੇ ਜਾਂਦੇ ਹਨ । ਇਸੇ ਲੜੀ ਤਹਿਤ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਲੈਪਲ ਪਿੰਨ ਨੰਬਰ 63 ਪ੍ਰਦਾਨ ਕੀਤਾ ਗਿਆ ਹੈ।
ਪਿਛਲੀ ਖ਼ਬਰ ਡਿਪਟੀ ਐਡਵੋਕੇਟ ਜਨਰਲ ਰਾਜੀਵ ਮਦਾਨ ਰਾਜਾ ਦਾ ਪੰਜਾਬ ਪਬਲਿਕ ਸਕੂਲ ਨਾਭਾ ਵਲੋਂ ਸਨਮਾਨ ਅਗਲੀ ਖ਼ਬਰ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਅਤੇ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮੀਆਂਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।