04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਨਾਂਅ ’ਤੇ ਉਗਰਾਹੀ ਮੰਗਣ ਵਾਲੇ ਬਾਜ ਆ ਜਾਣ-ਸਿੰਘ ਸਾਹਿਬ ਬਾਬਾ ਜੋਗਾ ਸਿੰਘ

ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁ: ਛੇਵੀਂ ਪਾਤਸ਼ਾਹੀ ਵਿਖੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 27-28-29 ਅਗਸਤ ਨੂੰ ਤਰਨਾ ਦਲ ਦੇ ਹੈੱਡ ਕੁਆਰਟਰ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਸਾਧ ਸੰਗਤ ਦੇ ਸਹਿਯੋਗ ਨਾਲ ਸੰਸਾਰ ਪ੍ਰਸਿੱਧ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਪਰ ਸਾਡੇ ਪਾਸ ਕੁਝ ਸ਼ਿਕਾਇਤਾਂ ਪੁੱਜੀਆਂ ਹਨ ਕਿ ਕੁਝ ਲੋਕ, ਸਾਲਾਨਾ ਜੋੜ ਮੇਲੇ ਸੰਬੰਧੀ ਪਿੰਡਾਂ ਵਿਚ ਉਗਰਾਹੀ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।

ਅਜੀਤ ਡੈਸਕ 04-08-2026
ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁ: ਛੇਵੀਂ ਪਾਤਸ਼ਾਹੀ ਵਿਖੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 27-28-29 ਅਗਸਤ ਨੂੰ ਤਰਨਾ ਦਲ ਦੇ ਹੈੱਡ ਕੁਆਰਟਰ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਸਾਧ ਸੰਗਤ ਦੇ ਸਹਿਯੋਗ ਨਾਲ ਸੰਸਾਰ ਪ੍ਰਸਿੱਧ ਸਾਲਾਨਾ ਜੋੜ ਮੇਲਾ ‘ਸਾਚਾ ਗੁਰੂ ਲਾਧੋ ਰੇ’ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਪਰ ਸਾਡੇ ਪਾਸ ਕੁਝ ਸ਼ਿਕਾਇਤਾਂ ਪੁੱਜੀਆਂ ਹਨ ਕਿ ਕੁਝ ਲੋਕ, ਸਾਲਾਨਾ ਜੋੜ ਮੇਲੇ ਸੰਬੰਧੀ ਪਿੰਡਾਂ ਵਿਚ ਉਗਰਾਹੀ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਸਲ ਸ਼ਹੀਦਾਂ ਤਰਨਾ ਦਲ ਦੀ ਸ਼ੁਰੂ ਤੋਂ ਹੀ ਇਹ ਪ੍ਰੰਪਰਾ ਰਹੀ ਹੈ ਕਿ ਕਿਤੇ ਵੀ ਉਗਰਾਹੀ ਲਈ ਬਾਹਰ ਨਹੀਂ ਜਾਇਆ ਜਾਂਦਾ ਅਤੇ ਸੰਗਤ ਖੁਦ ਆਪ ਪੁੱਜ ਕਰਕੇ ਗੁਰੂ ਘਰ ਸੇਵਾਵਾਂ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਗਲਤ ਅਨਸਰਾਂ ਨੂੰ ਤਾੜਣਾ ਕਰਦੇ ਹਾਂ ਕਿ ਉਹ ਮਿਸਲ ਸ਼ਹੀਦਾਂ ਤਰਨਾ ਦਲ ਦੇ ਨਾਂ ‘ਤੇ ਉਗਰਾਹੀ ਕਰਨੀ ਬੰਦ ਕਰ ਦੇਣ, ਨਹੀਂ ਤਾਂ ਅਸੀਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ਬਾਬਾ ਜਗੀਰ ਸਿੰਘ ਭੰਬੋਈ (ਮਹਾਂਕਾਲ), ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਜ: ਜਰਨੈਲ ਸਿੰਘ ਚੀਮਾਂਬਾਠ, ਬਾਬਾ ਸ਼ੇਰ ਸਿੰਘ ਚੱਬਾ, ਬਾਬਾ ਬਲਬੀਰ ਸਿੰਘ ਬਾਊ, ਰਾਜਵਿੰਦਰ ਸਿੰਘ ਮਾਹਲਾ, ਬਾਬਾ ਤਰਨਾ ਸਿੰਘ ਅਤੇ ਹੋਰ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ ।
ਪਿਛਲੀ ਖ਼ਬਰ ‘ਰੱਖੜ ਪੁੰਨਿਆ ਮੇਲੇ’ ਮੌਕੇ ਕਾਂਗਰਸ ਦੀ ਕਾਨਫਰੰਸ ਸਾਰੇ ਰਿਕਾਰਡ ਤੋੜ ਦੇਵੇਗੀ-ਸਾ: ਵਿਧਾਇਕ ਭਲਾਈਪੁਰ ਅਗਲੀ ਖ਼ਬਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਭਾਜਪਾ ਦੇ ਸੂਬਾਈ ਸੈਕਟਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।