09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਵਲੋਂ ਮੇਲੇ ’ਚ ਲਗਾਇਆ ਖੂਨਦਾਨ ਕੈਂਪ

ਬਿਆਸ, 8 ਅਗਸਤ (ਨਰਿੰਦਰ ਸਿੰਘ)-ਕਸਬਾ ਬਿਆਸ ਕੋਲ ਪੈਂਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਰੋਬਿਨਦੀਪ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਦੁਆਰਾ ‘ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਦੇ ਸਹਿਯੋਗ ਨਾਲ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ‘ਚ ਲਗਾਇਆ ਗਿਆ।

ਅਜੀਤ ਡੈਸਕ 09-08-2026
ਬਿਆਸ, 8 ਅਗਸਤ (ਨਰਿੰਦਰ ਸਿੰਘ)-ਕਸਬਾ ਬਿਆਸ ਕੋਲ ਪੈਂਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਨੌਜਵਾਨਾਂ ਦੇ ਉਪਰਾਲੇ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਰੋਬਿਨਦੀਪ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਦੁਆਰਾ ‘ਦਾ ਕਾਰਪੋਰੇਟ ਹਸਪਤਾਲ ਬਲੱਡ ਸੈਂਟਰ’ ਦੇ ਸਹਿਯੋਗ ਨਾਲ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ‘ਚ ਲਗਾਇਆ ਗਿਆ। ਬਹੁਤ ਸਾਰੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਇਸ ਖੂਨਦਾਨ ਕੈਂਪ ‘ਚ ਹਿੱਸਾ ਲਿਆ ਅਤੇ ਆਪਣੇ ਆਪ ਨੂੰ ਫਖਰ ਮਹਿਸੂਸ ਕੀਤਾ, ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਇਹ ਸੇਵਾ ਕਰਕੇ ਮਨੁੱਖੀ ਜ਼ਰੂਰਤਾਂ ਅਤੇ ਜ਼ਿੰਦਗੀ ਨੂੰ ਬਚਾਉਣ ’ਚ ਸਹਾਇਤਾ ਮਿਲਦੀ ਹੈ । ਇਸ ਮੌਕੇ ਡਾਕਟਰ ਅਕਾਸ਼ਦੀਪ ਸਿੰਘ, ਕਰਨਬੀਰ ਸਿੰਘ, ਲੈਬ ਟੈਕਨੀਸ਼ੀਅਨ ਗੌਤਮਪਾਲ, ਸਟਾਫ ਨਰਸ ਵਿੱਦਿਆ ਕੁਮਾਰੀ, ਲੈਬ ਟੈਕਨੀਸ਼ੀਅਨ ਸਾਕਸ਼ੀ ਆਦਿ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਅਗਲੀ ਖ਼ਬਰ ਹਰੀ ਸਿੰਘ ਨਲੂਆ ਜਥੇਬੰਦੀ ਦੇ ਸੇਵਾਦਾਰਾਂ ਵਲੋਂ ਸਾਬਕਾ ਵਿਧਾਇਕ ਮੰਨਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।