10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਚੌਕ ਮਹਿਤਾ, 9 ਅਗਸਤ (ਜਗਦੀਸ਼ ਸਿੰਘ ਬਮਰਾਹ)-ਅੱਜ ਮਹਿਤਾ ਚੌਕ ਦੇ ਚੌਰਸਤੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਰਣਧੀਰ ਸਿੰਘ ਬੁੱਟਰ, ਸ਼ਿਵ ਚਰਨ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਉਦੋ ਨੰਗਲ ਅਤੇ ਮੁਖਤਾਰ ਸਿੰਘ ਅਰਜਨ ਮਾਂਗਾ ਦੀ ਅਗਵਾਈ ਹੇਠ ਐੱਸ. ਡੀ.

ਅਜੀਤ ਡੈਸਕ 10-08-2026
ਚੌਕ ਮਹਿਤਾ, 9 ਅਗਸਤ (ਜਗਦੀਸ਼ ਸਿੰਘ ਬਮਰਾਹ)-ਅੱਜ ਮਹਿਤਾ ਚੌਕ ਦੇ ਚੌਰਸਤੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਰਣਧੀਰ ਸਿੰਘ ਬੁੱਟਰ, ਸ਼ਿਵ ਚਰਨ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਉਦੋ ਨੰਗਲ ਅਤੇ ਮੁਖਤਾਰ ਸਿੰਘ ਅਰਜਨ ਮਾਂਗਾ ਦੀ ਅਗਵਾਈ ਹੇਠ ਐੱਸ. ਡੀ. ਐੱਮ. ਬਾਬਾ ਬਕਾਲਾ ਦੀ ਢਿੱਲੀ ਕਾਰਗੁਜਾਰੀ ਦੇ ਖ਼ਿਲਾਫ਼ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਰਭਜਨ ਸਿੰਘ ਈ. ਟੀ. ਓ. ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਐੱਸ. ਡੀ. ਐੱਮ. ਬਾਬਾ ਬਕਾਲਾ ਦੇ ਗੈਰ ਜਿੰਮੇਦਾਰਾਨਾ ਰਵੱਈਏ ਕਰਕੇ ਸਾਨੂੰ ਇਹ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਐੱਸ. ਡੀ.ਐੱਮ. ਨਾਲ ਸਾਂਝੀਆਂ ਕਰਨ ਵਾਸਤੇ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੇ ਸਮਾਂ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਮਹਿਸਮਪੁਰ ਤੋਂ ਜਸਪਾਲ ਪਿੰਡ ਨੂੰ ਜਾਂਦੀ ਸੜਕ ਉੱਪਰ ਤਕਰੀਬਨ ਚਾਰ ਮਹੀਨੇ ਪਹਿਲਾਂ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ। ਮਹਿਤਾ ਪਿੰਡ ਤੋਂ ਮਹਿਤਾ ਨੰਗਲ ਸੀਨੀਅਰ ਸੈਕੰਡਰੀ ਸਕੂਲ ਤੇ ਜਾਂਦੀ ਸੜਕ ਉੱਪਰ ਡੂੰਘੇ ਖੱਡੇ ਪਏ ਹੋਏ ਹਨ ਅਤੇ ਇਸੇ ਹੀ ਤਰ੍ਹਾਂ ਖਾਦ ਦੇ ਡੀਲਰਾਂ ਵਲੋਂ ਖਾਦ ਨਾਲ ਬੇਲੋੜਾ ਸਾਮਾਨ ਜਿਸ ਦੀ ਜ਼ਿੰਮੀਦਾਰ ਨੂੰ ਕੋਈ ਲੋੜ ਹੀ ਨਹੀਂ, ਉਹ ਦਿੱਤਾ ਜਾ ਰਿਹਾ ਹੈ। ਅਜਿਹੀਆਂ ਹੀ ਮੁਸ਼ਕਿਲਾਂ ਦੀ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਪੁਤਲਾ ਫੂਕਣ ਵਰਗੀ ਕਾਰਵਾਈ ਕਰਨੀ ਪਈ । ਇਸ ਮੌਕੇ ਤਰਸੇਮ ਸਿੰਘ ਉਦੋ ਨੰਗਲ, ਗੁਰਮੁਖ ਸਿੰਘ ਮਹਿਸਮਪੁਰ ਕਲਾਂ, ਗੁਰਭੇਜ ਸਿੰਘ ਸੂਰੋ ਪੱਡਾ, ਪ੍ਰਧਾਨ ਪ੍ਰੇਮ ਕੁਮਾਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਨੰਗਲੀ, ਸ਼ਮਸ਼ੇਰ ਸਿੰਘ ਬੁੱਟਰ, ਲਖਵਿੰਦਰ ਸਿੰਘ ਮਹਿਤਾ ਚੌਂਕ, ਅਮਰਜੀਤ ਸਿੰਘ, ਗੁਰਮੇਜ ਸਿੰਘ ਗਗੜ ਭਾਣਾ, ਕਸ਼ਮੀਰ ਸਿੰਘ ਰਜਧਾਨ, ਸਤਨਾਮ ਸਿੰਘ ਭਲਾਈਪੁਰ ਅਤੇ ਹੋਰ ਬਹੁਤ ਸਾਰੇ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ 28 ਨੂੰ ਕਾਨਫਰੰਸ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ- ਭਲਾਈਪੁਰ ਅਗਲੀ ਖ਼ਬਰ ਖੰਡ ਦੀਆਂ ਵਧ ਰਹੀਆਂ ਕੀਮਤਾਂ ’ ਤੇ ਕੇਂਦਰ ਸਰਕਾਰ ਤੁਰੰਤ ਠੋਸ ਕਦਮ ਚੁੱਕੇ - ਪ੍ਰਮੋਦ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।