ਮਜੀਠਾ ਹਲਕੇ ’ਚ ਹੋਏ ਵਿਕਾਸ ਕੰਮਾਂ ਦੀ ਬਦੌਲਤ ਲੋਕ ਆਪ ’ਚ ਹੋ ਰਹੇ ਸ਼ਾਮਿਲ- ਤਲਬੀਰ ਗਿੱਲ
ਜੇਠੂਵਾਲ, 9 ਅਗਸਤ (ਮਿੱਤਰਪਾਲ ਰੰਧਾਵਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁਣ ਤੱਕ ਰਾਜ ਦੌਰਾਨ ਹਲਕਾ ਮਜੀਠਾ ਦੇ ਪਿੰਡਾਂ ਵਿਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਤੇ ਮਿਲ ਰਹੀਆਂ ਹਰੇਕ ਵਰਗ ਨੂੰ ਸਹੂਲਤਾਂ ਦੀ ਬਦੌਲਤ ਲੋਕ ‘ਆਪ’ ‘ਚ ਹੋ ਰਹੇ ਸ਼ਾਮਿਲ, ਜੋ ਕਿ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ‘ਆਪ’ ਸਰਕਾਰ ਬਣਨ ਲਈ ਸਹਾਈ ਹੋਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਾਰਟੀ ਦੇ ਐੱਸ.
ਜੇਠੂਵਾਲ, 9 ਅਗਸਤ (ਮਿੱਤਰਪਾਲ ਰੰਧਾਵਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁਣ ਤੱਕ ਰਾਜ ਦੌਰਾਨ ਹਲਕਾ ਮਜੀਠਾ ਦੇ ਪਿੰਡਾਂ ਵਿਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਤੇ ਮਿਲ ਰਹੀਆਂ ਹਰੇਕ ਵਰਗ ਨੂੰ ਸਹੂਲਤਾਂ ਦੀ ਬਦੌਲਤ ਲੋਕ ‘ਆਪ’ ‘ਚ ਹੋ ਰਹੇ ਸ਼ਾਮਿਲ, ਜੋ ਕਿ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ‘ਆਪ’ ਸਰਕਾਰ ਬਣਨ ਲਈ ਸਹਾਈ ਹੋਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਆਪ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਾਰਟੀ ਦੇ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਅਤੇ ਡਾ. ਰਾਕੇਸ਼ ਕੁਮਾਰ ਸ਼ਰਮਾ ਦੀ ਪ੍ਰੇਰਨਾ ਸਦਕਾ ਪਿੰਡ ਲੁੱਧੜ ਵਿਖੇ ਕਈ ਅਕਾਲੀ ਪਰਿਵਾਰਾਂ ਵਲੋਂ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਵਿਚ ਮੋਹਣ ਸਿੰਘ ਭੱਟੀ, ਹਰਦਿਆਲ ਸਿੰਘ, ਫੌਜੀ ਰਣਜੀਤ ਸਿੰਘ, ਪ੍ਰਤਾਪ ਸਿੰਘ ਰੰਧਾਵਾ, ਰਣਜੀਤ ਸਿੰਘ ਭੱਟੀ, ਨਿਰਮਲ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਭੱਟੀ, ਗੁਰਮੀਤ ਸਿੰਘ ਰੰਧਾਵਾ ਤੇ ਹਰਪ੍ਰੀਤ ਸਿੰਘ ਆਦਿ ਦਾ ਸਵਾਗਤ ਕਰਦਿਆਂ ਸਨਮਾਨਿਤ ਕਰਨ ਮੌਕੇ ਕੀਤਾ । ਤਲਬੀਰ ਗਿੱਲ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੇ ਲੋਕ ਪੱਖੀ ਕਾਰਗੁਜ਼ਾਰੀ ਅਤੇ ਵਿਕਾਸ ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਆਪ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ, ਡਾ. ਰਾਕੇਸ਼ ਕੁਮਾਰ ਸ਼ਰਮਾ, ਕੰਵਲਜੀਤ ਸਿੰਘ ਭੱਟੀ, ਪਰਮਜੀਤ ਸਿੰਘ ਪੰਮਾ, ਜਗਦੀਪ ਸਿੰਘ ਗੋਗਾ, ਕੰਵਲਜੀਤ ਸਿੰਘ ਕੰਵਲ, ਬਾਬਾ ਗੁਰਭੇਜ ਸਿੰਘ, ਜਸਵੰਤ ਸਿੰਘ ਜਪਾਨੀ ਆਦਿ ਹਾਜ਼ਰ ਸਨ।