14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੁਰਦੁਆਰਾ ਬਾਬਾ ਹੰਦਾਲ ਦੇ ਸਰੋਵਰ ਦੀ ਈ. ਟੀ. ਓ. ਨੇ ਕੀਤੀ ਕਾਰ ਸੇਵਾ

ਜੰਡਿਆਲਾ ਗੁਰੂ , 13 ਅਗਸਤ ( ਪ੍ਰਮਿੰਦਰ ਸਿੰਘ ਜੋਸਨ , ਅੰਮ੍ਰਿਤ ਪਾਲ ਸਿੰਘ )- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ . ਟੀ .

ਅਜੀਤ ਡੈਸਕ 14-08-2026
ਜੰਡਿਆਲਾ ਗੁਰੂ , 13 ਅਗਸਤ ( ਪ੍ਰਮਿੰਦਰ ਸਿੰਘ ਜੋਸਨ , ਅੰਮ੍ਰਿਤ ਪਾਲ ਸਿੰਘ )- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ . ਟੀ . ਓ . ਨੇ ਅੱਜ ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਬਾਬਾ ਹੰਦਾਲ ਦੇ ਪਾਵਨ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿਚ ਹਿੱਸਾ ਲੈਂਦਿਆਂ ਸ਼ਰਧਾ ਅਤੇ ਸਤਿਕਾਰ ਸਹਿਤ ਸੇਵਾ ਕੀਤੀ । ਇਸ ਮੌਕੇ ਉਨ੍ਹਾਂ ਪਾਵਨ ਅਸਥਾਨ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਹਰਭਜਨ ਸਿੰਘ ਈ . ਟੀ . ਓ . ਨੇ ਗੁਰਦੁਆਰਾ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਇਥੇ ਸਮੇਂ ਸਮੇਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿੱਥੇ ਲੱਖਾ ਸੰਗਤਾਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੀਆਂ ਹਨ । ਇਸ ਮੌਕੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸਤਿੰਦਰ ਸਿੰਘ , ਰਾਜ ਕੁਮਾਰ ਮਲਹੋਤਰਾ , ਮੀਤ ਪ੍ਰਧਾਨ ਅਮਨ ਵਿਰਕ ਸਮੇਤ ਹੋਰ ਸੰਗਤ ਵੀ ਹਾਜ਼ਰ ਸੀ ।
ਪਿਛਲੀ ਖ਼ਬਰ ਪਿੰਡ ਲੱਖੂਵਾਲ ਵਿਖੇ ਖੇਤੀਬਾੜੀ ਵਿਭਾਗ ਬਾਬਾ ਬਕਾਲਾ ਸਾਹਿਬ ਨੇ ਕਿਸਾਨਾਂ ਨੂੰ ਦਿੱਤੀ ਅਹਿਮ ਜਾਣਕਾਰੀ ਅਗਲੀ ਖ਼ਬਰ ਕੇਂਦਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਲਈ ਵੰਦੇ ਭਾਰਤ ਟ੍ਰੇਨ ਅਤੇ ਹਵਾਈ ਸੇਵਾ ਤੁਰੰਤ ਸ਼ੁਰੂ ਕਰੇ-ਛੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।