17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮੰਡੀ ਵੱਲ੍ਹਾ ’ਚ ਆਜ਼ਾਦੀ ਦਿਵਸ ਸਮਾਗਮ

ਨਵਾਂ ਪਿੰਡ, 16 ਅਗਸਤ (ਜਸਪਾਲ ਸਿੰਘ)-ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ.) ਵਲੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ 80ਵਾਂ ਸੁਤੰਤਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।

ਅਜੀਤ ਡੈਸਕ 17-08-2026
ਨਵਾਂ ਪਿੰਡ, 16 ਅਗਸਤ (ਜਸਪਾਲ ਸਿੰਘ)-ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ.) ਵਲੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ 80ਵਾਂ ਸੁਤੰਤਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਜਸ਼ਨ-ਏ-ਆਜ਼ਾਦੀ ਸਮਾਰੋਹ ਮੌਕੇ ਰਾਸ਼ਟਰੀ ਗੀਤ ਗਾਇਣ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ, ਚੇਅਰਮੈਨ ਰਾਜਦੀਪ ਸਿੰਘ ਉੱਪਲ ਤੇ ਜਨਰਲ ਸਕੱਤਰ ਜਤਿੰਦਰ ਖੁਰਾਣਾ ਵਲੋਂ ਆਜ਼ਾਦੀ ਲਈ ਜਾਨਾਂ ਨਿਸ਼ਾਵਰ ਗਏ ਆਜ਼ਾਦੀ ਪ੍ਰਵਾਨਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਉਪਰੰਤ ਉਨ੍ਹਾਂ ਵਲੋਂ ਰਾਸ਼ਟਰੀ ਝੰਡਾ ਚੜ੍ਹਾਇਆ ਗਿਆ। ਉਨ੍ਹਾਂ ਵਲੋਂ ਸਾਥੀ ਆੜ੍ਹਤੀ ਭਾਈਚਾਰੇ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨਾਲ ਆਜ਼ਾਦੀ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ, ਪ੍ਰਭਜੋਤ ਸਿੰਘ ਬੱਤਰਾ, ਬਿੱਲਾ ਨਿਜ਼ਾਮਪੁਰ, ਵਿਸਾਲ ਮਰਿੰਦਰੂ, ਲਵਲੀ ਅਰੋੜਾ, ਲਾਟੂ ਸ਼ਾਹ, ਹਰੀਸ਼, ਲਾਡਾ 27, ਬਾਲੀ 42, ਲਾਲੀ ਸ਼ਾਹ , ਸਾਬੀ 36, ਮੋਨੂੰ 46, ਪੱਪੂ 75, ਰੂਬਲ 3 5, ਮਨਪ੍ਰੀਤ 47, ਸੁਮਿਤ 30, ਮਾਨਵ 48, ਪਰਮਜੀਤ ਸਿੰਘ, ਵਰੁਨ 26, ਵਿਜੇ 100, ਹਨੀ ਫਰੂਟ, ਜਾਨੂੰ ਫਰੂਟ, ਬੱਬਲਾ 19, ਮੁਨੀਮ ਯੂਨੀਅਨ ਦੇ ਪ੍ਰਧਾਨ ਸੋਨੂੰ 92, ਰਕੇਸ਼ 53 ਤੇ ਮਨੋਹਰ ਠਾਕੁਰ ਤੇ ਜ਼ੋਨੀ ਨਵਾਂ ਪਿੰਡ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫੇਰੂਮਾਨ ਕਾਲਜ ਰਈਆ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਅਗਲੀ ਖ਼ਬਰ ‘ ਆਪ’ ਦੇ ਸ਼ਹਿਰੀ ਪ੍ਰਧਾਨ ਡਿੰਪੀ ਨੇ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।