19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਗਰ ਪੰਚਾਇਤ ਰਾਜਾਸਾਂਸੀ ਨੂੰ 87 ਲੱਖ ਦਾ ਟੈਂਡਰ ਕਰਨਾ ਪਿਆ ਰੱਦ ਨਿਯਮਾਂ ਨੂੰ ਛਿੱਕੇ ਟੰਗ ਕੇ ਟੈਂਡਰ ਅਲਾਟ ਕਰਨ ਦੇ ਲੱਗੇ ਸਨ ਦੋਸ਼, ਹਾਈਕੋਰਟ ਵਿਚ ਸੁਣਵਾਈ ਤੋਂ ਬਾਅਦ ਨਗਰ ਪੰਚਾਇਤ ਨੇ ਮੰਨੀਆਂ ਤਕਨੀਕੀ ਖਾਮੀਆਂ

ਰਾਮ ਤੀਰਥ /ਰਾਜਾਸਾਂਸੀ, 18 ਅਗਸਤ (ਧਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਅੰਮ੍ਰਿਤਸਰ ਦੀ ਨਗਰ ਪੰਚਾਇਤ ਰਾਜਾਸਾਂਸੀ ਵਲੋਂ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਇਕ ਸਾਲ ਵਾਸਤੇ ਮੰਗਿਆ ਗਿਆ ਕਰੀਬ 87. 61 ਲੱਖ ਰੁਪਏ ਦਾ ਟੈਂਡਰ ਆਖਰਕਾਰ ਰੱਦ ਕਰਨਾ ਪਿਆ ਹੈ।

ਅਜੀਤ ਡੈਸਕ 19-08-2026
ਰਾਮ ਤੀਰਥ /ਰਾਜਾਸਾਂਸੀ, 18 ਅਗਸਤ (ਧਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਅੰਮ੍ਰਿਤਸਰ ਦੀ ਨਗਰ ਪੰਚਾਇਤ ਰਾਜਾਸਾਂਸੀ ਵਲੋਂ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਇਕ ਸਾਲ ਵਾਸਤੇ ਮੰਗਿਆ ਗਿਆ ਕਰੀਬ 87.61 ਲੱਖ ਰੁਪਏ ਦਾ ਟੈਂਡਰ ਆਖਰਕਾਰ ਰੱਦ ਕਰਨਾ ਪਿਆ ਹੈ। ਇਸ ਟੈਂਡਰ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਅਤੇ ਤਕਨੀਕੀ ਖਾਮੀਆਂ ਦੇ ਦੋਸ਼ ਲਗਾਉਂਦਿਆਂ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਰਾਜਾਸਾਂਸੀ ਵਲੋਂ 8 ਮਈ 2026 ਨੂੰ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਇਕ ਸਾਲ ਵਾਸਤੇ 87.61 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ। ਦੋਸ਼ ਹੈ ਕਿ ਇਹ ਟੈਂਡਰ ਅਜਿਹੀ ਸੁਸਾਇਟੀ ਨੂੰ ਅਲਾਟ ਕੀਤਾ ਗਿਆ, ਜਿਸ ਦੇ ਦਸਤਾਵੇਜ਼ਾਂ ਵਿਚ ਕਈ ਖਾਮੀਆਂ ਸਨ ਅਤੇ ਜਿਸ ਵਲੋਂ ਵੱਧ ਦਰਾਂ ’ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਐਡਵੋਕੇਟ ਉਪਿੰਦਰਜੀਤ ਸਿੰਘ ਅਨੁਸਾਰ ਅੰਮ੍ਰਿਤਸਰ ਮਾਡਲ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਮਿੱਕੀ ਗੁਮਟਾਲਾ ਵਲੋਂ ਆਪਣੇ ਵਕੀਲ ਐਡਵੋਕੇਟ ਐਜਲ ਵਾਲੀਆ ਰਾਹੀਂ ਇਸ ਟੈਂਡਰ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੀ ਸੁਸਾਇਟੀ ਘੱਟ ਰੇਟ ’ਤੇ ਇਹ ਕੰਮ ਕਰਨ ਲਈ ਤਿਆਰ ਸੀ, ਜਦਕਿ ਟੈਂਡਰ ਜਿਸ ਸੁਸਾਇਟੀ ਨੂੰ ਅਲਾਟ ਕੀਤਾ ਗਿਆ, ਉਸ ਦੇ ਦਸਤਾਵੇਜ਼ਾਂ ਵਿਚ ਕਈ ਤਕਨੀਕੀ ਖਾਮੀਆਂ ਮੌਜੂਦ ਸਨ । ਮਾਮਲੇ ਦੀ ਹਾਈਕੋਰਟ ਦੇ ਡਬਲ ਬੈਂਚ ਅੱਗੇ ਹੋਈ ਸੁਣਵਾਈ ਤੋਂ ਬਾਅਦ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ। ਅੱਜ ਨਗਰ ਪੰਚਾਇਤ ਰਾਜਾਸਾਂਸੀ ਦੇ ਕਾਰਜ ਸਾਧਕ ਅਫ਼ਸਰ ਅਨਿਲ ਚੋਪੜਾ ਵਲੋਂ ਅਦਾਲਤ ਵਿਚ ਪੱਤਰ ਸੌਂਪ ਕੇ ਦੱਸਿਆ ਗਿਆ ਕਿ ਅਲਾਟ ਕੀਤੇ ਗਏ ਟੈਂਡਰ ਵਿਚ ਤਕਨੀਕੀ ਖਾਮੀਆਂ ਸਨ। ਇਸ ਕਾਰਨ ਉਕਤ ਟੈਂਡਰ ਰੱਦ ਕਰ ਦਿੱਤਾ ਗਿਆ ਹੈ ।
ਪਿਛਲੀ ਖ਼ਬਰ ਸਮਾਰਟ ਸਕੂਲ ਤਰਸਿੱਕਾ ਨੇ 70ਵੀਆਂ ਜ਼ੋਨਲ ਖੇਡਾਂ ’ਚ ਓਵਰਆਲ ਟਰਾਫੀ ’ਤੇ ਕੀਤਾ ਕਬਜ਼ਾ ਅਗਲੀ ਖ਼ਬਰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦੀ ਭਰਪਾਈ ਲਈ ਕਾਨੂੰਨੀ ਚਾਰਾਜੋਈ ਕਰਾਂਗਾ-ਮਿੱਕੀ ਗੁਮਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।