24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਿਖੇ ਤੀਆਂ ਮਨਾਈਆਂ

ਨਵਾਂ ਪਿੰਡ,23 ਅਗਸਤ (ਜਸਪਾਲ ਸਿੰਘ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਦੇ ਵਿਹੜੇ ‘ਚ ਵਿਦਿਆਰਥਣਾਂ ਵਲੋਂ ਬੜੇ ਉਤਸ਼ਾਹ ਨਾਲ ਤੀਆਂ ਮਨਾਈਆਂ ਗਈਆਂ। ਇਸ ਮੌਕੇ ਨਰਸਰੀ ਦੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਤੋਂ ਲੈ ਕੇ +2 ਤੱਕ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੂਟਾਂ ‘ਚ ਪੰਜਾਬ ਦੇ ਅਨਮੋਲ ਵਿਰਸੇ ਤੇ ਇਸਦੇ ਅਮੀਰ ਸੱਭਿਆਚਾਰ ਦੀ ਬਾਖੂਬੀ ਝਲਕ ਪੇਸ਼ ਕੀਤੀ।

ਅਜੀਤ ਡੈਸਕ 24-08-2026
ਨਵਾਂ ਪਿੰਡ,23 ਅਗਸਤ (ਜਸਪਾਲ ਸਿੰਘ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਦੇ ਵਿਹੜੇ ‘ਚ ਵਿਦਿਆਰਥਣਾਂ ਵਲੋਂ ਬੜੇ ਉਤਸ਼ਾਹ ਨਾਲ ਤੀਆਂ ਮਨਾਈਆਂ ਗਈਆਂ। ਇਸ ਮੌਕੇ ਨਰਸਰੀ ਦੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਤੋਂ ਲੈ ਕੇ +2 ਤੱਕ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੂਟਾਂ ‘ਚ ਪੰਜਾਬ ਦੇ ਅਨਮੋਲ ਵਿਰਸੇ ਤੇ ਇਸਦੇ ਅਮੀਰ ਸੱਭਿਆਚਾਰ ਦੀ ਬਾਖੂਬੀ ਝਲਕ ਪੇਸ਼ ਕੀਤੀ। ਉਨ੍ਹਾਂ ਨੇ ਮਹਿਲਾ ਅਧਿਆਪਕਵਾਂ ਨਾਲ ਰਲ-ਮਿਲ ਕੇ ਪੀਂਘ ਝੂਟਣ ਤੇ ਪੰਜਾਬ ਦਾ ਸੁਪ੍ਰਸਿੱਧ ਨਾਚ ਗਿੱਧਾ ਪਾ ਕੇ ਤੀਆਂ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਸਾਉਣ ਮਹੀਨੇ ਦੇ ਵਿਸ਼ੇਸ਼ ਪਕਵਾਨਾਂ ਦੀਆਂ ਲਗਾਈਆਂ ਦੁਕਾਨਾਂ ‘ਤੇ ਖਾਣ ਦੇ ਸ਼ੌਕੀਨਾਂ ਦੀ ਲੱਗੀ ਭੀੜ ਕਿਸੇ ਪੇਂਡੂ ਮੇਲੇ ਦੀ ਝਲਕ ਪੇਸ਼ ਕਰ ਰਹੀ ਸੀ। ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਦੇ ਹੋਏ ਮੁਕਾਬਲਿਆਂ ‘ਚ ਉਨ੍ਹਾਂ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਸਕੂਲ ਐੱਮ. ਡੀ. ਸਤਿੰਦਰ ਸਿੰਘ ਨੇ ਤੀਆਂ ਨਾਲ ਸਬੰਧਤ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ। ਪ੍ਰਿੰ. ਨਰਿੰਦਰ ਕੌਰ ਨੇ ਬੱਚਿਆਂ ਦੁਆਰਾ ਤੀਆਂ ਦੀ ਕੀਤੀ ਗਈ ਸੁੰਦਰ ਪੇਸ਼ਕਾਰੀ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਅਧਿਆਪਕਾ ਮਮਤਾ ਅਰੋੜਾ, ਕੰਵਲਜੀਤ ਕੌਰ, ਰਜਵਿੰਦਰ ਕੌਰ, ਜਗਜੀਤ ਕੌਰ, ਹਰਜੀਤ ਕੌਰ, ਗੁਰਮੀਤ ਕੌਰ, ਮਨਦੀਪ ਕੌਰ, ਸੁਪ੍ਰੀਤ ਕੌਰ, ਸਿਮਰਨ ਕੌਰ, ਮੋਨਿਕਾ, ਕੋਮਲ, ਹਰਜਿੰਦਰ ਕੌਰ ਤੇ ਮੀਨਾਕਸ਼ੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਵਰੇਜ ਦੀ ਬਦਹਾਲੀ ਤੋਂ ਤੰਗ ਆ ਕੇ ਅਬੋਹਰ ਵਾਸੀ ਬੁੱਧਵਾਰ ਨੂੰ ਬੱਸ ਸਟੈਂਡ ’ਤੇ ਦੇਣਗੇ ਧਰਨਾ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੋਰਚੇ ਦੀ ਹਮਾਇਤ ’ਚ ਨਿਹੰਗ ਸਿੰਘਾਂ ਨਾਲ ਪੁੱਜੇ ਬਾਬਾ ਬਿਬੇਕ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।