25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਾਬਕਾ ਵਿਧਾਇਕ ਮੰਨਾ ਨੇ ਭਾਜਪਾ ਕਾਨਫ਼ਰੰਸ ’ਚ ਵਰਕਰਾਂ ਨੂੰ ਪੁੱਜਣ ਦੀ ਕੀਤੀ ਅਪੀਲ

ਬਾਬਾ ਬਕਾਲਾ ਸਾਹਿਬ, 24 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦੌਲੋ ਨੰਗਲ ਵਿਖੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਭਾਜਪਾ ਵਲੋਂ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਪਹਿਲੀ ਵਾਰ ਵਿਸ਼ਾਲ ਕਾਨਫਰੰਸ ਕਰਵਾਉਣ ਜਾ ਰਹੀ ਹੈ, ਜਿਸ ਵਿਚ ਕੇਂਦਰ ਤੋਂ ਪ੍ਰਮੁੱਖ ਆਗੂ ਸਾਹਿਬਾਨ ਪੁੱਜ ਰਹੇ ਹਨ, ਉਨ੍ਹਾਂ ਵਰਕਰਾਂ ਨੂੰ ਕਾਨਫਰੰਸ ’ਚ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ । ਪਿੰਡ ਵਾਸੀਆਂ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਵਾਂਗੇ ।

ਅਜੀਤ ਡੈਸਕ 25-08-2026
ਬਾਬਾ ਬਕਾਲਾ ਸਾਹਿਬ, 24 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦੌਲੋ ਨੰਗਲ ਵਿਖੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਭਾਜਪਾ ਵਲੋਂ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਪਹਿਲੀ ਵਾਰ ਵਿਸ਼ਾਲ ਕਾਨਫਰੰਸ ਕਰਵਾਉਣ ਜਾ ਰਹੀ ਹੈ, ਜਿਸ ਵਿਚ ਕੇਂਦਰ ਤੋਂ ਪ੍ਰਮੁੱਖ ਆਗੂ ਸਾਹਿਬਾਨ ਪੁੱਜ ਰਹੇ ਹਨ, ਉਨ੍ਹਾਂ ਵਰਕਰਾਂ ਨੂੰ ਕਾਨਫਰੰਸ ’ਚ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ । ਪਿੰਡ ਵਾਸੀਆਂ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਵਾਂਗੇ । ਇਸ ਮੌਕੇ ਕੇਵਲ ਸਿੰਘ ਮੈਂਬਰ ਪੰਚਾਇਤ, ਸੁਖਦੇਵ ਸਿੰਘ ਦੇਬਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਮੁਖਤਾਰ ਸਿੰਘ, ਬਲਜੀਤ ਸਿੰਘ ਪੋਰਸ, ਕੁੰਦਨ ਸਵਾਮੀ, ਅਮਰਜੀਤ ਸਿੰਘ, ਪਿੰਦਰ ਦੋਲੋ ਨੰਗਲ, ਸਤਿੰਦਰ ਸਿੰਘ ਕਾਲੀ, ਗੁਰਦਿਆਲ ਸਿੰਘ ਦਾਲਾ, ਰਤਨ ਸਿੰਘ, ਲੱਖਾ ਮਿਸਤਰੀ, ਮਾਨ ਸਿੰਘ ਆਦਿ ਦੌਲੋ ਨੰਗਲ ਤੋਂ ਇਲਾਵਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜਨਰਲ ਸੈਕਟਰੀ ਰਜੇਸ਼ ਟਾਂਗਰੀ, ਸਰਕਰ ਪ੍ਰਧਾਨ ਲਾਟ ਚਾਂਦ ਡੇਅਰੀ ਵਾਲੇ, ਬਲਜੀਤ ਸਿੰਘ ਬਿਆਸ, ਜਸਵਿੰਦਰ ਸਿੰਘ ਪੱਪੀ, ਮਾਨ ਸਿੰਘ, ਭੁਪਿੰਦਰ ਸਿੰਘ ਕੋਟ ਮਹਿਤਾਬ, ਪ੍ਰਿੰਸ ਬਿਆਸ, ਰਵੀ ਟਪਿਆਲਾ, ਪੰਮਾ ਛਾਪਿਆਂਵਾਲੀ, ਬਿਕਰਮ ਨਿਰੰਜਨਪੁਰ, ਬਲਵਿੰਦਰ ਪੱਡਾ, ਬਿਕਰਮਜੀਤ ਸਿੰਘ ਬਾਠ, ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਕਰੋੜਾਂ ਦੀ ਗ੍ਰਾਂਟ ਜਾਰੀ ਕਰ ਕੇ ਸਰਕਾਰੀ ਸਕੂਲ ਭੀਲੋਵਾਲ ਦੀ ਨੁਹਾਰ ਬਦਲੀ 2022 ਤੋਂ... ਅਗਲੀ ਖ਼ਬਰ ਗੁਰਦੁਆਰਾ ਗੁਰੂ ਕੀ ਬੇਰ ਮੱਤੇਵਾਲ ਵਿਖੇ ਚੇਅਰਮੈਨ ਲਖਵਿੰਦਰ ਸਿੰਘ ਜਲਾਲ ਉਸਮਾ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।