ਭੋਗ ’ਤੇ ਵਿਸ਼ੇਸ਼ - ਜਤਿੰਦਰ ਸਿੰਘ ਸੰਧਾ ਫ਼ਤਹਿਪੁਰ
ਨਵਾਂ ਪਿੰਡ-ਤਿੰਨ ਭੈਣਾਂ ਕੁਲਬੀਰ ਕੌਰ, ਹਰਜੀਤ ਕੌਰ ਤੇ ਰੁਪਿੰਦਰ ਕੌਰ ਦੇ ਇੱਕਲੋਤੇ ਲਾਡਲੇ ਭਰਾ ਜਤਿੰਦਰ ਸਿੰਘ ਸੰਧਾ ਦਾ ਜਨਮ 1948 ਨੂੰ ਪਿਤਾ ਗੁਰਚਰਨ ਸਿੰਘ ਦੇ ਗ੍ਰਹਿ ਤੇ ਮਾਤਾ ਜਗਤਾਰ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਇਆ। 1964 ’ਚ ਆਪ ਗੁਰੂ ਨਾਨਕ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਟਾਲਾ ਤੋਂ 10ਵੀਂ ਤੱਕ ਦੀ ਸਿੱਖਿਆ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜ਼ੂਏਸ਼ਨ ਵਿਗਿਆਨ ਵਿਸ਼ੇ ’ਚ ਕਰਨ ਉਪਰੰਤ 1976 ’ਚ ਪੰਜਾਬ ਰਾਜ ਗੁਦਾਮ ਨਿਗਮ ’ਚ ਬਤੌਰ ਤਕਨੀਸ਼ੀਅਨ ਭਰਤੀ ਹੋਏ।
ਨਵਾਂ ਪਿੰਡ-ਤਿੰਨ ਭੈਣਾਂ ਕੁਲਬੀਰ ਕੌਰ, ਹਰਜੀਤ ਕੌਰ ਤੇ ਰੁਪਿੰਦਰ ਕੌਰ ਦੇ ਇੱਕਲੋਤੇ ਲਾਡਲੇ ਭਰਾ ਜਤਿੰਦਰ ਸਿੰਘ ਸੰਧਾ ਦਾ ਜਨਮ 1948 ਨੂੰ ਪਿਤਾ ਗੁਰਚਰਨ ਸਿੰਘ ਦੇ ਗ੍ਰਹਿ ਤੇ ਮਾਤਾ ਜਗਤਾਰ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਇਆ। 1964 ’ਚ ਆਪ ਗੁਰੂ ਨਾਨਕ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਟਾਲਾ ਤੋਂ 10ਵੀਂ ਤੱਕ ਦੀ ਸਿੱਖਿਆ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜ਼ੂਏਸ਼ਨ ਵਿਗਿਆਨ ਵਿਸ਼ੇ ’ਚ ਕਰਨ ਉਪਰੰਤ 1976 ’ਚ ਪੰਜਾਬ ਰਾਜ ਗੁਦਾਮ ਨਿਗਮ ’ਚ ਬਤੌਰ ਤਕਨੀਸ਼ੀਅਨ ਭਰਤੀ ਹੋਏ। ਇਸੇ ਸਾਲ ’ਚ ਆਪ ਨੇ ਮੁਸ਼ਤਾਬਾਦ, ਅੰਮ੍ਰਿਤਸਰ ਵਾਸੀ ਚੈਨ ਸਿੰਘ ਦੀ ਸਪੁੱਤਰੀ ਬੀਬਾ ਸਵਿੰਦਰ ਕੌਰ ਨਾਲ ਗ੍ਰਹਿਸਥ ਧਰਮ ’ਚ ਪ੍ਰਵੇਸ਼ ਕੀਤਾ, ਜਿਸ ਤੋਂ ਆਪ ਦੇ ਘਰ 2 ਪੁੱਤਰਾਂ ਅਮਰਬੀਰ ਸਿੰਘ ਤੇ ਦੀਪਕ ਸਿੰਘ ਦਾ ਜਨਮ ਹੋਇਆ। ਆਪ ਦੇ ਵੱਡੇ ਪੁੱਤਰ ਅਮਰਬੀਰ ਸਿੰਘ ਇਧਰ ਆਪਣੀ ਨਿੱਜੀ ਸੰਸਥਾ ਆਦਰਸ਼ ਮਾਡਲ ਸਕੂਲ ਤੋਂ ਅਤੇ ਆਪਣੀ ਅਰਧਾਨਗੀ ਸਰਕਾਰੀ ਅਧਿਆਪਕਾ ਅਮਨਦੀਪ ਕੌਰ ਪਾਸੋਂ ਸਰਕਾਰੀ ਸਕੂਲ ਤੋਂ ਬੱਚਿਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰਵਾ ਕੇ ਤੇ ਦੂਜੇ ਛੋਟੇ ਪੁੱਤਰ ਦੀਪਕ ਸਿੰਘ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਆਸਟ੍ਰੇਲੀਆ ਦੀ ਧਰਤੀ ’ਤੇ ਆਪ ਦੇ ਨਾਂਅ ਨੂੰ ਹੋਰ ਚਾਰ ਚੰਨ ਲਾ ਰਹੇ ਹਨ। ਵੱਖ-ਵੱਖ ਅਹੁਦਿਆਂ ’ਤੇ ਪਦ ਉਨਤ ਹੁੰਦੇ ਹੋਏ 2006 ’ਚ ਜ਼ਿਲ੍ਹਾ ਮੈਨੇਜਰ ਗੁਰਦਾਸਪੁਰ ਸੇਵਾ ਮੁਕਤ ਹੋਏ। ਆਪ 20/8/2026 ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕਰ ਸਦਾ ਲਈ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। 29/8/2026 ਨੂੰ ਆਪ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਆਪ ਦੇ ਗ੍ਰਹਿ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਦੁਪਿਹਰ 12 ਵਜੇ ਪਵੇਗਾ। ਉਪਰੰਤ ਸਥਾਨਕ ਗੁ. ਸ਼ਹੀਦ ਨਨਕਾਣਾ ਸਾਹਿਬ ’ਚ 1 ਵਜੇ ਤੱਕ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕੀਰਤਨ, ਉਨ੍ਹਾਂ ਦੀ ਅੰਤਿਮ ਅਰਦਾਸ ਤੇ ਉਨ੍ਹਾਂ ਲਈ ਸ਼ਰਧਾਂਜਲੀ ਸਮਾਰੋਹ ਹੋਵੇਗਾ। -ਜਸਪਾਲ ਸਿੰਘ