01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਮਨਾਉਣ ਲਈ ਤਿਆਰੀਆਂ ਜ਼ੋਰਾਂ ’ਤੇ

ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੇ ਮੰਦਰਾਂ-ਸ਼ਿਵਾਲਿਆਂ ਨੂੰ ਸਜਾਉਣ ਦਾ ਕੰਮ ਅੰਤਿਮ ਛੋਹਾਂ ’ਤੇ ਹੈ।

ਅਜੀਤ ਡੈਸਕ 01-09-2026
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸ਼ਹਿਰ ਦੇ ਮੰਦਰਾਂ-ਸ਼ਿਵਾਲਿਆਂ ਨੂੰ ਸਜਾਉਣ ਦਾ ਕੰਮ ਅੰਤਿਮ ਛੋਹਾਂ ’ਤੇ ਹੈ। ਇਸ ਮੌਕੇ ਸ੍ਰੀ ਦੁਰਗਿਆਣਾ ਤੀਰਥ, ਇਸਕਾਨ ਮੰਦਰ ਲਕਸ਼ਮਣਸਰ, ਇਸਕਾਨ ਮੰਦਰ ਵਰਿੰਦਾਵਨ ਗਾਰਡਨ, ਮਾਤਾ ਲੌਂਗਾ ਵਾਲੀ ਦੇਵੀ ਟਾਉਨ ਹਾਲ, ਮਾਤਾ ਲਾਲ ਦੇਵੀ ਮੰਦਰ ਰਾਣੀ ਕਾ ਬਾਗ, ਸ਼ਿਵਾਲਾ ਬਾਗ ਭਾਈਆ ਆਦਿ ’ਚ ਜਨਮ ਅਸ਼ਟਮੀ ਨੂੰ ਲੈ ਕੇ ਸਾਫ-ਸਫਾਈ ਅਤੇ ਸਜਾਵਟ ਦਾ ਕੰਮ ਜ਼ੋਰਾ ’ਤੇ ਚੱਲ ਰਿਹਾ ਹੈ। ਦੂਜੇ ਪਾਸੇ ਦੁਕਾਨਾਂ ਸੁੰਦਰ ਪਹਿਰਾਵਿਆਂ ਅਤੇ ਸ੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਨਾਲ ਸੱਜ ਚੁੱਕੀਆਂ ਹਨ । ਸ੍ਰੀ ਦੁਰਗਿਆਣਾ ਤੀਰਥ ਦੇ ਪ੍ਰਧਾਨ ਪ੍ਰੋ: ਲਕਸ਼ਮੀਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਜਨਮ ਦਿਹਾੜੇ ਮੌਕੇ ਵਿਸ਼ੇਸ਼ ਝਾਕੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਵੱਖ-ਵੱਖ ਲੀਲਾਵਾਂ ਦਾ ਮੰਚਨ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸ੍ਰੀ ਦੁਰਗਿਆਣਾ ਮੰਦਰ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਨਮ ਅਸ਼ਟਮੀ ਦੇ ਦਿਨ ਸ੍ਰੀ ਹਰਿਨਾਮ ਸੰਕੀਰਤਨ ਸਵੇਰੇ 7.30 ਤੋਂ 12.30 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ। ਰਾਤ 12 ਵਜੇ ਤੋਂ 1 ਵਜੇ ਤੱਕ ਪੰਚ ਅੰਮ੍ਰਿਤ ਇਸ਼ਨਾਨ ਹੋਣਗੇ। ਇਸ ਦੌਰਾਨ ਸਮਾਗਮ ’ਚ ਇਲੈਕਟ੍ਰੋਨਿਕ ਝਾਕੀਆਂ, ਮਹਾਂ ਰਾਸਲੀਲਾ ਅਤੇ ਆਤਿਸ਼ਬਾਜੀ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ । ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸ੍ਰੀ ਸ੍ਰੀ ਗੌਰ ਨਿਤਾਈ ਮੰਦਰ (ਇਸਕਨ), ਵਰਿੰਦਾਵਨ ਗਾਰਡਨ ਵਿਖੇ ਵਿਸ਼ੇਸ਼ ਪ੍ਰੋਗਰਾਮ ਹੋਵੇਗਾ। ਇਸਕਾਨ ਅੰਮ੍ਰਿਤਸਰ ਦੇ ਪ੍ਰਧਾਨ ਇੰਦਰਾਨੁਜ ਪ੍ਰਭੂ ਨੇ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂਆਂ ਵਲੋਂ ਭਗਵਾਨ ਦਾ ਮਹਾਂ ਅਭਿਸ਼ੇਕ ਕੀਤਾ ਜਾਵੇਗਾ ਅਤੇ ਰਾਤ 12 ਵਜੇ ਭਗਵਾਨ ਦੀ ਮਹਾਂ ਆਰਤੀ ਕੀਤੀ ਜਾਵੇਗੀ ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਫ਼ਤਹਿਪੁਰ ’ਚ ਪਲੇਠੀ ਵਿਸ਼ਾਲ ਇਕੱਤਰਤਾ ਊੜਾ, ਜੂੜਾ ਤੇ ਪੰਜਾਬ ਬਚਾਓ ਲਈ ਖ਼ਾਲਸਾ ਸਰਕਾਰ... ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਦੋ ਦਿਨਾ ‘ਮਿਲਟਰੀ ਲਿਟਰੇਚਰ ਫੈਸਟੀਵਲ’ ਦਾ ਆਗਾਜ਼ ਫ਼ੌਜੀ ਸਾਜ਼ੋ-ਸਾਮਾਨ ਬਾਰੇ ਹਥਿਆਰਾਂ ਦੀ ਪ੍ਰਦਰਸ਼ਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।