04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਹਲਕੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ

ਜੈਤੀਪੁਰ, 3 ਸਤੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਵਲੋਂ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਅਧੀਨ ਨੇੜਲੇ ਕਈ ਪਿੰਡਾਂ ’ਚ ਵੱਖ ਵੱਖ ਪਰਿਵਾਰਾਂ ਨੂੰ ਮਿਲ ਕੇ ਸੁਖ ਦੁੱਖ ਦੀ ਸਾਂਝ ਪਾਈ ਤੇ ਤਲਵੰਡੀ ਖੁੰਮਣ ਤੋਂ ਹਰਜਿੰਦਰ ਸਿੰਘ ਲਾਲੀ ਯੂ. ਕੇ.

ਅਜੀਤ ਡੈਸਕ 04-09-2026
ਜੈਤੀਪੁਰ, 3 ਸਤੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਵਲੋਂ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਅਧੀਨ ਨੇੜਲੇ ਕਈ ਪਿੰਡਾਂ ’ਚ ਵੱਖ ਵੱਖ ਪਰਿਵਾਰਾਂ ਨੂੰ ਮਿਲ ਕੇ ਸੁਖ ਦੁੱਖ ਦੀ ਸਾਂਝ ਪਾਈ ਤੇ ਤਲਵੰਡੀ ਖੁੰਮਣ ਤੋਂ ਹਰਜਿੰਦਰ ਸਿੰਘ ਲਾਲੀ ਯੂ. ਕੇ. ਦੇ ਘਰ ਪਹੁੰਚ ਕੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸੂਬੇ ਭਰ ’ਚ ਲੋਕਾਂ ਵਿਚ ਵੱਧ ਰਹੀ ਚੜਤ ਤੇ ਹਰਮਨ ਪਿਆਰਤਾ ਤੋਂ ਵਿਰੋਧੀ ਬੁਖਲਾਏ ਹੋਏ ਝੂਠੀ ਬਿਆਨ ਬਾਜੀ ਦਾ ਸਹਾਰਾ ਲੈ ਕੇ ਮਜੀਠੀਆ ਵਿਰੁੱਧ ਪ੍ਰਚਾਰ ਕਰ ਰਹੇ ਹਨ ਪਰ ਲੋਕ ਹੁਣ ਕਦੇ ਵੀ ਉਨ੍ਹਾਂ ਦੇ ਝਾਂਸਿਆਂ ਵਿਚ ਨਹੀਂ ਆਉਣਗੇ। ਮਜੀਠੀਆ ਵਲੋਂ ਹਲਕਾ ਮਜੀਠਾ ਵਿਚ ਜੋ ਅਕਾਲੀ ਸਰਕਾਰ ਸਮੇਂ ਕੰਮ ਕਰਵਾਏ ਉਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਇਸ ਮੌਕੇ ਪੀ. ਏ. ਲਖਬੀਰ ਸਿੰਘ ਗਿੱਲ, ਸਰਪੰਚ ਰਘਬੀਰ ਸਿੰਘ ਸੰਧੂ, ਜਰਨੈਲ ਸਿੰਘ ਸੰਧੂ, ਪ੍ਰਧਾਨ ਰਜਿੰਦਰ ਸਿੰਘ, ਗੁਰਲਾਲ ਸਿੰਘ, ਸੁਖਜਿੰਦਰ ਸਿੰਘ, ਬਾਬਾ ਸਰੂਪ ਸਿੰਘ, ਦਲਜੀਤ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਕਾਹਲੋਂ, ਜੋਗਿੰਦਰ ਸਿੰਘ ਰੰਧਾਵਾ, ਸੁਖਦੇਵ ਸਿੰਘ ਨੰਬਰਦਾਰ, ਹਰਅੰਮ੍ਰਿਤਪਾਲ ਸਿੰਘ ਸਾਬਕਾ ਸਰਪੰਚ, ਬਾਪੂ ਤਰਲੋਕ ਸਿੰਘ, ਹਰਜਿੰਦਰ ਸਿੰਘ ਲਾਲੀ ਯੂ. ਕੇ., ਗੁਰਲਾਲ ਸਿੰਘ, ਅਜੀਤ ਸਿੰਘ, ਪੂਰਨ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਸੰਧੂ, ਰੋਸ਼ਨ ਸਿੰਘ, ਕੁਲਵੰਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਆਸ਼ਾ ਫੈਸਲੀਟੇਟਰ ਵਲੋਂ 8 ਨੂੰ ਮੋਹਾਲੀ ਸੂਬਾ ਪੱਧਰੀ ਧਰਨਾ ਅਗਲੀ ਖ਼ਬਰ ਰੇਤ ਨਾਲ ਭਰਿਆ ਟਰੱਕ ਸੜਕ ’ਤੇ ਪਲਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।