ਸ਼ਹੀਦ ਬਾਬਾ ਮਿਲਖਾ ਸਿੰਘ ਸਠਿਆਲਾ ਦੀ ਯਾਦ ’ਚ 5 ਰੋਜ਼ਾਂ ਸਾਲਾਨਾ ਜੋੜਾ ਮੇਲਾ 8 ਤੋਂ ਆਰੰਭ ਹੋਵੇਗਾ : ਬਾਬਾ ਨਰਿੰਦਰ ਸਿੰਘ
ਸਠਿਆਲਾ, 3 ਸਤੰਬਰ ( ਜਗੀਰ ਸਿੰਘ ਸਫਰੀ)-ਭਾਰਤ -ਪਾਕਿਸਤਾਨ ਦੀ ਜੰਗ 1965 ਵਿਚ 92 ਸਿੱਖ ਰੈਜਮੈਂਟ ਦੇ ਸ਼ਹੀਦ ਹੋਏ ਬਾਬਾ ਮਿਲਖਾ ਸਿੰਘ ਦੀ ਯਾਦ ‘ਚ ਬਣੇ ਗੁਰਦੁਆਰਾ ਸਾਹਿਬ ਸਠਿਆਲਾ ਵਿਖੇ 5 ਰੋਜ਼ਾ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਗੁ: ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਹੀਦ ਬਾਬਾ ਮਿਲਖਾ ਸਿੰਘ ਦਾ 61ਵੇਂ ਸਾਲਾਨਾ ਜੋੜ ਮੇਲੇ ’ਤੇ 8 ਸਤੰਬਰ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 10 ਸਤੰਬਰ ਦਿਨ ਵੀਰਵਾਰ ਨੂੰ ਭੋਗ ਪਾੳੇਣ ਉਪਰੰਤ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ 12 ਸਤੰਬਰ ਦਿਨ ਸਨਿਚਰਵਾਰ ਨੂੰ ਭੋਗ ਪਾਉਣ ਉਪਰੰਤ ਕਵੀਸ਼ਰੀ ਜਥੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸਠਿਆਲਾ, 3 ਸਤੰਬਰ ( ਜਗੀਰ ਸਿੰਘ ਸਫਰੀ)-ਭਾਰਤ -ਪਾਕਿਸਤਾਨ ਦੀ ਜੰਗ 1965 ਵਿਚ 92 ਸਿੱਖ ਰੈਜਮੈਂਟ ਦੇ ਸ਼ਹੀਦ ਹੋਏ ਬਾਬਾ ਮਿਲਖਾ ਸਿੰਘ ਦੀ ਯਾਦ ‘ਚ ਬਣੇ ਗੁਰਦੁਆਰਾ ਸਾਹਿਬ ਸਠਿਆਲਾ ਵਿਖੇ 5 ਰੋਜ਼ਾ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਗੁ: ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਹੀਦ ਬਾਬਾ ਮਿਲਖਾ ਸਿੰਘ ਦਾ 61ਵੇਂ ਸਾਲਾਨਾ ਜੋੜ ਮੇਲੇ ’ਤੇ 8 ਸਤੰਬਰ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 10 ਸਤੰਬਰ ਦਿਨ ਵੀਰਵਾਰ ਨੂੰ ਭੋਗ ਪਾੳੇਣ ਉਪਰੰਤ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਤੇ 12 ਸਤੰਬਰ ਦਿਨ ਸਨਿਚਰਵਾਰ ਨੂੰ ਭੋਗ ਪਾਉਣ ਉਪਰੰਤ ਕਵੀਸ਼ਰੀ ਜਥੇ ਗੁਰੂ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਬਾਬਾ ਨਰਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਵਲੋਂ ਅੱਖਾਂ ਦਾ ਮੁਫਤ ਕੈਂਪ 12 ਨੂੰ ਲੱਗੇਗਾ ਤੇ ਅੱਖਾਂ ਦੇ ਮਹਿਰ ਡਾ. ਬਿਕਰਮਜੀਤ ਸਿੰਘ ਤੇ ਡਾ.ਕੁਲਦੀਪ ਸਿੰਘ ਮਰੀਜਾਂ ਦਾ ਚੈਕਅਪ ਕਰਨ ਉਪਰੰਤ ਦਵਾਈ, ਦਾਰੂ ਤੇ ਐਨਕਾਂ ਮੁਫਤ ਦੇਣਗੇ। ਇਸ ਮੌਕੇ ਮੁੱਖ ਗਿਆਨੀ ਬਾਬਾ ਕਰਤਾਰ ਸਿੰਘ, ਲੰਗਰ ਇੰਚਾਰਜ ਦਿਲਬਾਗ ਸਿੰਘ, ਸਰਪੰਚ ਦਲਬੀਰ ਸਿੰਘ, ਸਤਨਾਮ ਸਿੰਘ ਕਿਲਾ ਰਾਏਪੁਰ, ਜੋਗਾ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਅਮਰਬੀਰ ਸਿੰਘ, ਗੁਰਸਾਹਿਬ ਸਿੰਘ, ਸੁਖਵਿੰਦਰ ਸਿੰਘ, ਮਾ: ਸੰਤਖ ਸਿੰਘ, ਮਨੋਹਰ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਸੁਖਜੀਤ ਸਿੰਘ ਸੀ.ਏ, ਗੁਰਪਾਲ ਸਿੰਘ,ਪ੍ਰਭਜੀਤ ਸਿੰਘ ਘੁੱਗਾ, ਤਰਸੇਮ ਸਿੰਘ ਰੁਮਾਣਾ, ਰਣਜੀਤ ਸਿੰਘ ਜੇ.ਈ, ਸੇਠ ਸਰਦੂਲ ਸਿੰਘ, ਡਾ. ਬਲਦੇਵ ਸਿੰਘ, ਦਲਬੀਰ ਸਿੰਘ, ਫਲਵਿੰਦਰ ਸਿੰਘ, ਆਦਿ ਹਾਜ਼ਰ ਸਨ।