ਬਾਬਾ ਜੀਵਨ ਸਿੰਘ ਰੰਘਰੇਟਾ ਦਾ ਜਨਮ ਦਿਹਾੜਾ ਮਨਾਇਆ
ਜੰਡਿਆਲਾ ਗੁਰੂ 6 ਸਤੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮਿ੍ਤਪਾਲ ਸਿੰਘ)-ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ (ਭਾਈ ਜੈਤਾ ਜੀ) ਦਾ ਜਨਮ ਦਿਹਾੜਾ ਜੰਡਿਆਲਾ ਗੁਰੂ ਦੀ ਵਾਰਡ ਨੰਬਰ 5 ’ਚ ਸੰਗਤਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਦੇ ਸ਼ਹਿਰੀ ਪ੍ਰਧਾਨ ਅਤੇ ਵਾਰਡ ਨੰਬਰ ਪੰਜ ਦੇ ਕੌਂਸਲਰ ਸਰਬਜੀਤ ਸਿੰਘ ਡਿੰਪੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ ਅਤੇ ਸੰਗਤਾਂ ਚ ਲੱਡੂ ਵੰਡੇ ਗਏ । ਇਸ ਮੌਕੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੇ ਬਾਬਾ ਜੀਵਨ ਸਿੰਘ ਰੰਗਰੇਟਾ ਜੀ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦਿਆਂ ਉਹਨਾਂ ਦੇ ਜੀਵਨ ’ਤੇ ਹੋਰ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ ।
ਅਜੀਤ ਡੈਸਕ
07-09-2026