ਮੰਗਾਂ ਨੂੰ ਲੈ ਕੇ ਪੰਜਾਬ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦਾ ਵਫ਼ਦ ਐੱਮ.ਡੀ. ਸ਼ੂਗਰਫੈਡ ਨੂੰ ਮਿਲਿਆ
ਹਰਸਾ ਛੀਨਾ, 10 ਸਤੰਬਰ (ਕੜਿਆਲ)-ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਅੰਦਰ ਕੰਮ ਕਰਦੇ ਮਿੱਲ ਕਾਮਿਆਂ ਦੇ ਹੱਕਾਂ ਲਈ ਸੰਘਰਸਸ਼ੀਲ ਪੰਜਾਬ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦੇ ਇਕ ਉੱਚ ਪੱਧਰੀ ਵਫਦ ਵਲੋਂ ਸੂਬਾ ਪ੍ਰਧਾਨ ਪਿਆਰਾ ਸਿੰਘ ਬਟਾਲਾ ਦੀ ਅਗਵਾਈ ਹੇਠ ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਸ਼੍ਰੀਮਤੀ ਸੇਨੂੰ ਦੁੱਗਲ ਨਾਲ ਮੁੱਖ ਦਫਤਰ ਚੰਡੀਗੜ੍ਹ ਵਿਖੇ ਮੁਲਾਕਾਤ ਕਰਦਿਆਂ ਮਿੱਲ ਕਾਮਿਆਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਇਆ। ਇਸ ਸੰਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਮ.
ਹਰਸਾ ਛੀਨਾ, 10 ਸਤੰਬਰ (ਕੜਿਆਲ)-ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਅੰਦਰ ਕੰਮ ਕਰਦੇ ਮਿੱਲ ਕਾਮਿਆਂ ਦੇ ਹੱਕਾਂ ਲਈ ਸੰਘਰਸਸ਼ੀਲ ਪੰਜਾਬ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦੇ ਇਕ ਉੱਚ ਪੱਧਰੀ ਵਫਦ ਵਲੋਂ ਸੂਬਾ ਪ੍ਰਧਾਨ ਪਿਆਰਾ ਸਿੰਘ ਬਟਾਲਾ ਦੀ ਅਗਵਾਈ ਹੇਠ ਮੈਨੇਜਿੰਗ ਡਾਇਰੈਕਟਰ ਸ਼ੂਗਰਫੈਡ ਸ਼੍ਰੀਮਤੀ ਸੇਨੂੰ ਦੁੱਗਲ ਨਾਲ ਮੁੱਖ ਦਫਤਰ ਚੰਡੀਗੜ੍ਹ ਵਿਖੇ ਮੁਲਾਕਾਤ ਕਰਦਿਆਂ ਮਿੱਲ ਕਾਮਿਆਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਇਆ। ਇਸ ਸੰਬੰਧੀ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਮ.ਡੀ. ਸ਼ੂਗਰਫੈਡ ਨਾਲ ਮੁਲਾਕਾਤ ਦੌਰਾਨ ਵਫਦ ਵਲੋਂ ਸਹਿਕਾਰੀ ਖੰਡ ਮਿੱਲਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਸਥਾਈ ਕਾਮਿਆਂ ਨੂੰ ਮਹਿਲ਼ਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਦੀ ਮੰਗ ਨੂੰ ਪ੍ਰਮੁਖਤਾ ਨਾਲ ਉਠਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਐੱਮ. ਡੀ. ਸ਼ੂਗਰਫੈਡ ਮੈਡਮ ਸੇਨੂੰ ਦੁੱਗਲ ਵਲੋਂ ਪੰਜਾਬ ਦੀਆਂ ਮਿੱਲਾਂ ਅੰਦਰ ਕੰਮ ਕਰਦੇ ਕੱਚੇ ਗੰਨਾਂ ਸਰਵੇਅਰਾਂ ਦੇ ਵਾਹਨਾਂ ਲਈ ਤੇਲ ਦੇਣ, ਪੱਕੇ ਮੁਲਾਜਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਦੇਣ ਅਤੇ ਕੱਚੇ ਮਿੱਲ ਕਾਮਿਆਂ ਦੀ ਤਨਖਾਹ ਵਿਚ 2000-2500 ਰੁਪਏ ਦਾ ਵਾਧਾ ਕਰਨ ਦੇ ਕੀਤੇ ਮਿਸਾਲੀ ਕੰਮਾਂ ਲਈ ਫੈਡਰੇਸ਼ਨ ਆਗੂਆਂ ਵਲੋਂ ਵਿਸੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਵਫਦ ਵਿਚ ਖੰਡ ਮਿੱਲ ਭਲਾ ਪਿੰਡ ਪ੍ਰਧਾਨ ਜਗਰੂਪ ਸਿੰਘ ਰੰਧਾਵਾ ਰੂਪੋਵਾਲੀ, ਪ੍ਰਧਾਨ ਜਸਪਾਲ ਸਿੰਘ, ਪ੍ਰਿਤਪਾਲ ਸਿੰਘ ਕੋਹਾਲਾ, ਜਸਵਿੰਦਰ ਸਿੰਘ ਮਹਿਲਾਂਵਾਲਾ, ਹਰਪ੍ਰੀਤ ਸਿੰਘ ਮਹਿਲਾਂਵਾਲਾ, ਮਨਬੀਰ ਸਿੰਘ ਛੀਨਾ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਲਖਵਿੰਦਰ ਸਿੰਘ ਘੁਮੰਣ, ਨਵਤੇਜ ਸਿੰਘ ਗੁਰਦਾਸਪੁਰ, ਜਸਵੰਤ ਸਿੰਘ ਨਕੋਦਰ, ਹਰਜੀਤ ਸਿੰਘ ਨਕੋਦਰ, ਮਹੇਸ਼ ਇੰਦਰ ਸਿੰਘ ਨਵਾਂਸ਼ਹਿਰ, ਪ੍ਰੇਮ ਸਿੰਘ ਭੋਗਪੁਰ ਆਗੂ ਸ਼ਾਮਿਲ ਸਨ।