11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਚ ਐੱਨ.ਡੀ.ਆਰ.ਐੱਫ ਵਲੋਂ ਸਕੂਲ ਸੁਰੱਖਿਆ ਪ੍ਰੋਗਰਾਮ

ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਐੱਨ. ਡੀ.

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਚ ਐੱਨ.ਡੀ.ਆਰ.ਐੱਫ ਵਲੋਂ ਸੁਰੱਖਿਆ ਪ੍ਰੋਗਰਾਮ ਦੌਰਾਨ ਟੀਮ ਮੈਂਬਰ ਵਿਦਿਆਰਥਨਾਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ ਅਤੇ ਬਚਾਅ ਤਕਨੀਕਾਂ ਸੰਬੰਧੀ ਦਿੱਤੀ ਸਿਖਲਾਈ ਦਿੰਦੇ ਹੋਏ । ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ 11-09-2026
ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਐੱਨ.ਡੀ.ਆਰ.ਐੱਫ ਦੀ 7ਵੀਂ ਬਟਾਲੀਅਨ ਬਠਿੰਡਾ ਦੀ ਟੀਮ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ। ਟੀਮ ਕਮਾਂਡਰ ਸਬ-ਇੰਸਪੈਕਟਰ ਰੇਖ ਸਿੰਘ ਮੀਨਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ, ਬਚਾਅ ਕਾਰਜਾਂ ਅਤੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿਚ ਸੁਰੱਖਿਆ ਉਪਾਵਾਂ ਸੰਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ । ਟੀਮ ਵਲੋਂ ਕੰਬਲ, ਟੀ-ਸ਼ਰਟ ਅਤੇ ਬੋਰੀ ਵਰਗੀ ਉਪਲਬਧ ਸਮੱਗਰੀ ਦੀ ਮਦਦ ਨਾਲ ਤੁਰੰਤ ਤਿਆਰ ਕੀਤੀ ਜਾ ਸਕਣ ਵਾਲੀ ਸਟਰੈਚਰ ਬਣਾਉਣ ਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਖਾਲੀ ਬੋਤਲਾਂ, ਬਰਤਨਾਂ ਅਤੇ ਤੇਲ ਤੇ ਦਹੀਂ ਦੇ ਖਾਲੀ ਡੱਬਿਆਂ ਵਰਗੀ ਘਰੇਲੂ ਸਮੱਗਰੀ ਦੀ ਮਦਦ ਨਾਲ ਤੁਰੰਤ ਤਿਆਰ ਕੀਤੀ ਜਾ ਸਕਣ ਵਾਲੀ ਤੈਰਨ ਵਾਲੀ ਸਹਾਇਕ ਵਸਤੂ ਬਣਾਉਣ ਦੀ ਵਿਧੀ ਵੀ ਸਮਝਾਈ ਗਈ। ਪ੍ਰੋਗਰਾਮ ਦੌਰਾਨ ਭੂਚਾਲ ਸੰਬੰਧੀ ਮੌਕ ਡ੍ਰਿਲ ਕਰਵਾਈ ਗਈ ਅਤੇ ਵਿਦਿਆਰਥੀਆਂ ਨੂੰ ਭੂਚਾਲ ਸਮੇਂ ਹੇਠਾਂ ਬੈਠੋ, ਢੱਕੋ ਅਤੇ ਫੜ ਕੇ ਰੱਖੋ ਤਕਨੀਕ ਦਾ ਅਭਿਆਸ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵਲੋਂ ਮੌਸਮ ਅਤੇ ਆਫ਼ਤਾਂ ਸੰਬੰਧੀ ਜਾਣਕਾਰੀ ਅਤੇ ਚੇਤਾਵਨੀਆਂ ਦੇਣ ਵਾਲੀਆਂ ਸਚੇਤ, ਮੇਘਦੂਤ, ਦਾਮਿਨੀ ਅਤੇ ਭੂਕੰਪ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਐੱਨ.ਡੀ.ਆਰ.ਐੱਫ. ਟੀਮ ਵਲੋਂ ਕਰਵਾਏ ਗਏ ਇਸ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਅਮਰੀਕਾ ਵਲੋਂ ਐਚ-1ਬੀ ਕਾਮਿਆਂ ਲਈ 60 ਦਿਨਾਂ ਦੀ ‘ਗ੍ਰੇਸ ਪੀਰੀਅਡ’ ਖ਼ਤਮ ਕਰਨ ਦਾ ਨਵਾਂ ਨਿਯਮ ਤਜਵੀਜ਼ ਅਗਲੀ ਖ਼ਬਰ ਕਾਮਰੇਡ ਗੁਰਨਾਮ ਦਾਊਦ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਹੋਏ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।