ਸ਼ਹੀਦ ਬਾਬਾ ਮਿਲਖਾ ਸਿੰਘ ਦੀ ਯਾਦ ’ਚ ਸਾਲਾਨਾ 61ਵੇਂ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਧਾਰਮਿਕ ਸਮਾਗਮ
ਸਠਿਆਲਾ, 12 ਸਤੰਬਰ (ਜਗੀਰ ਸਿੰਘ ਸਫਰੀ)-92 ਫੀਲਡ ਸਿੱਖ ਰੈਜਮੈਂਟ ਦੇ ਬਾਬਾ ਮਿਲਖਾ ਸਿੰਘ ਭਾਰਤ-ਪਾਕਿਸਤਾਨ ਦੀ ਜੰਗ 1965 ਵਿਚ ਸ਼ਹੀਦ ਹੋਏ ਸਨ । ਉਨ੍ਹਾਂ ਦੇ 61ਵੇਂ ਸਲਾਨਾ ਸ਼ਹੀਦੀ ਸਾਲਾਨਾ ਜੋੜ ਮੇਲੇ ’ਤੇ ਲੜੀਵਾਰ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਕਰਵਾਇਆ, ਜਿਸ ਵਿਚ ਕਵੀਸ਼ਰ ਭਾਈ ਸੁੱਚਾ ਸਿੰਘ, ਕਵੀਸ਼ਰ ਭਾਈ ਕੁਲਜੀਤ ਸਿੰਘ ਬਾਬਾ ਬਕਾਲਾ ਸਾਹਿਬ, ਤੇ ਕਵੀਸ਼ਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਲੋਂ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸਠਿਆਲਾ, 12 ਸਤੰਬਰ (ਜਗੀਰ ਸਿੰਘ ਸਫਰੀ)-92 ਫੀਲਡ ਸਿੱਖ ਰੈਜਮੈਂਟ ਦੇ ਬਾਬਾ ਮਿਲਖਾ ਸਿੰਘ ਭਾਰਤ-ਪਾਕਿਸਤਾਨ ਦੀ ਜੰਗ 1965 ਵਿਚ ਸ਼ਹੀਦ ਹੋਏ ਸਨ । ਉਨ੍ਹਾਂ ਦੇ 61ਵੇਂ ਸਲਾਨਾ ਸ਼ਹੀਦੀ ਸਾਲਾਨਾ ਜੋੜ ਮੇਲੇ ’ਤੇ ਲੜੀਵਾਰ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਕਰਵਾਇਆ, ਜਿਸ ਵਿਚ ਕਵੀਸ਼ਰ ਭਾਈ ਸੁੱਚਾ ਸਿੰਘ, ਕਵੀਸ਼ਰ ਭਾਈ ਕੁਲਜੀਤ ਸਿੰਘ ਬਾਬਾ ਬਕਾਲਾ ਸਾਹਿਬ, ਤੇ ਕਵੀਸ਼ਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਲੋਂ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਬੱਲ ਨੇ ਸ਼ਹੀਦ ਬਾਬਾ ਮਿਲਖਾ ਸਿੰਘ ਦੀ ਜੀਵਨ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਉਪਰੰਤ ਗੁਰੂ ਘਰ ਦੇ ਸੇਵਾਦਾਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਗਿਆਨੀ ਬਾਬਾ ਕਰਤਾਰ ਸਿੰਘ, ਸਰਪੰਚ ਦਲਬੀਰ ਸਿੰਘ ਬੱਲ, ਲੰਗਰ ਇੰਚਾਰਜ ਦਿਲਬਾਗ ਸਿੰਘ, ਸਤਨਾਮ ਸਿੰਘ ਕਿਲਾ ਰਾਏਪੁਰ, ਸਾ: ਸਰਪੰਚ ਗੁਰਪ੍ਰਤਾਪ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਬਾਬਾ ਬਲਵਿੰਦਰ ਸਿੰਘ ,ਜੋਗਾ ਸਿੰਘ, ਇੰਸ: ਸਰਬਜੀਤ ਸਿੰਘ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਅਮਰਬੀਰ ਸਿੰਘ, ਗੁਰਸਾਹਿਬ ਸਿੰਘ, ਸੁਖਵਿੰਦਰ ਸਿੰਘ, ਮਾ: ਸੰਤਖ ਸਿੰਘ, ਮਨੋਹਰ ਸਿੰਘ, ਬਲਜੀਤ ਸਿੰਘ, ਮੈਂਬਰ ਅਮਨਦੀਪ ਸਿੰਘ, ਸੇਠ ਸਰਦੂਲ ਸਿੰਘ, ਸੁਖਜੀਤ ਸਿੰਘ ਸੀ.ਏ, ਗੁਰਪਾਲ ਸਿੰਘ,ਪ੍ਰਭਜੀਤ ਸਿੰਘ ਘੁੱਗਾ, ਤਰਸੇਮ ਸਿੰਘ ਰੁਮਾਣਾ, ਰਣਜੀਤ ਸਿੰਘ ਜੇ.ਈ, ਗੁਰਮੀਤ ਸਿੰਘ ਬੱਲ, , ਡਾ.ਬਲਦੇਵ ਸਿੰਘ, ਦਲਬੀਰ ਸਿੰਘ, ਤਰਣਜੀਤ ਸਿੰਘ ,ਸਤਬੀਰ ਸਿੰਘ ,ਫਲਵਿੰਦਰ ਸਿੰਘ, ਆਦਿ ਹਾਜ਼ਰ ਸਨ।