ਅੰਮ੍ਰਿਤਸਰ, 18 ਸਤੰਬਰ (ਰੇਸ਼ਮ ਸਿੰਘ)- ਸੀ. ਪੀ.ਆਈ. ਐੱਮ. ਐੱਲ. ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾ. ਬਲਬੀਰ ਸਿੰਘ ਮੂਧਲ ਨੇ ਦੱਸਿਆ ਕਿ 20 ਤੇ 21 ਸਤੰਬਰ ਨੂੰ ਆਲ ਇੰਡੀਆ ਕਿਸਾਨ ਮਹਾਸਭਾ ਦਾ ਪੰਜਵਾਂ ਡੈਲੀਗੇਟ ਇਜਲਾਸ ਦੇਸ਼ ਭਗਤ ਹਾਲ ਜਲੰਧਰ ਵਿਖੇ ਹੋ ਰਿਹਾ ਹੈ। ਇਸ ਇਜਲਾਸ ਤੋ ਪਹਿਲਾਂ 20 ਸਤੰਬਰ ਦਿਨ ਐਤਵਾਰ ਨੂੰ ਮਜਦੂਰ ਕਿਸਾਨ ਇਤਿਹਾਸਕ ਰੈਲੀ ਹੋ ਰਹੀ ਹੈ ਇਸ ’ਚ ਰਾਜ ਦੀਆਂ ਦੋ ਨਾਮਵਰ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਇਕ ਹੋ ਰਹੀਆਂ ਹਨ ਇਹ ਦੋਵੇ ਜਥੇਬੰਦੀਆਂ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਝੰਡੇ ਹੇਠ ਆਪਣੀ ਏਕਤਾ ਦਾ ਐਲਾਨ ਕਰਨਗੀਆਂ। ਇਸ ਇਤਿਹਾਸਕ ਰੈਲੀ ਨੂੰ ਕਿਸਾਨ ਆਗੂਆਂ ਤੋਂ ਇਲਾਵਾ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਆਲ ਇੰਡੀਆ ਦੇ ਸਕੱਤਰ ਕਾ. ਦੀਪਾਕਰ ਭਟਾਚਾਰੀਆ ਤੇ ਆਰ. ਐੱਮ. ਪੀ. ਆਈ. ਦੇ ਸਕੱਤਰ ਕਾ: ਮੰਗਤ ਰਾਮ ਪਾਸਲਾ ਵੀ ਸੰਬੋਧਨ ਕਰਨਗੇ। ਇਸ ਮੌਕੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ: ਗੁਰਮੀਤ ਸਿੰਘ ਬਖਤਪੁਰਾ ਤੇ ਆਰ. ਐੱਮ. ਪੀ. ਆਈ. ਦੇ ਆਗੂ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਟੀਮ ਜਿਸ ਵਿਚ ਮੰਗਲ ਸਿੰਘ ਧਰਮਕੋਟ, ਸਮਸੇਰ ਸਿੰਘ ਹੇਰ, ਭੁਪਿੰਦਰ ਸਿੰਘ ਮੀਰਾ ਕੋਟ, ਕੁਲਵਿੰਦਰ ਸਿੰਘ ਅਜਨਾਲਾ ਨੇ ਕਿਹਾ ਕਿ ਸਾਰੇ ਜਿਲੇ ਵਿਚੋਂ ਬੱਸਾਂ ਤੇ ਕਾਰਾਂ ਰਾਹੀਂ ਇਸ ਇਤਿਹਾਸਕ ਰੈਲੀ ਵਿਚ ਮਜਦੂਰ ਮੁਕਤੀ ਮੋਰਚਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਵਰਕਰ ਹੁੰਮ ਹੁੰਮਾ ਕਿ ਰੈਲੀ ਵਿਚ ਪੁੱਜਣਗੇ। 18 ਏਐਸਆਰ63 ਕਾ. ਬਲਬੀਰ ਸਿੰਘ ਮੂਧਲ।