ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਸੰਬੰਧੀ ਹੋਣਗੇ ਸਮਾਗਮ
ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ) ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ 2022 ਨੂੰ ਆਰੰਭ ਹੋਈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸੰਪੂਰਨਤਾ (ਸਮਾਪਤੀ) ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਸੰਬੰਧੀ 5 ਅਕਤੂਬਰ 2026, ਦਿਨ ਸੋਮਵਾਰ ਨੂੰ ਮਹਾਨ ਗੁਰਮਤਿ ਸਮਾਗਮ ਹੋਣਗੇ । ਇਸ ਸੰਬੰਧੀ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ 2022 ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਆਰੰਭ ਕੀਤੀ ਗਈ ਸੀ, ਜਿਸ ਦੀ ਸੰਪੂਰਨਤਾ (ਸਮਾਪਤੀ) 5 ਅਕਤਬਰ 2026, ਦਿਨ ਸੋਮਵਾਰ ਨੂੰ ਹੋਵੇਗੀ ਅਤੇ ਨਾਲ ਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਕੀਤੀ ਜਾਵੇਗੀ ।
ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ) ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ 2022 ਨੂੰ ਆਰੰਭ ਹੋਈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸੰਪੂਰਨਤਾ (ਸਮਾਪਤੀ) ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਸੰਬੰਧੀ 5 ਅਕਤੂਬਰ 2026, ਦਿਨ ਸੋਮਵਾਰ ਨੂੰ ਮਹਾਨ ਗੁਰਮਤਿ ਸਮਾਗਮ ਹੋਣਗੇ । ਇਸ ਸੰਬੰਧੀ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 15 ਅਗਸਤ 2022 ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਆਰੰਭ ਕੀਤੀ ਗਈ ਸੀ, ਜਿਸ ਦੀ ਸੰਪੂਰਨਤਾ (ਸਮਾਪਤੀ) 5 ਅਕਤਬਰ 2026, ਦਿਨ ਸੋਮਵਾਰ ਨੂੰ ਹੋਵੇਗੀ ਅਤੇ ਨਾਲ ਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਕੀਤੀ ਜਾਵੇਗੀ । ਇਸ ਮੌਕੇ ਬਾਬਾ ਅਵਤਾਰ ਸਿੰਘ ਬੱਬੂ ਕਾਰ ਸੇਵਾ ਬਾਬਾ ਘੋਲਾ ਸਿੰਘ ਸਰਜਾਲੀ ਵਾਲੇ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ, ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ, ਭਾਈ ਜੱਜ ਸਿੰਘ ਪ੍ਰਚਾਰਕ, ਸਤਵਿੰਦਰ ਸਿੰਘ ਧਿਆਨਪੁਰ ਸੁਪਰਵਾਈਜਰ, ਅਮਰਜੀਤ ਸਿੰਘ ਅਕਾਉਟੈਂਟ, ਜਰਮਨਜੀਤ ਸਿੰਘ ਜਲਾਲ ਉਸਮਾਂ, ਜਗਤਾਰ ਸਿੰਘ ਬਹਾਦਰਪੁਰ, ਤੇਜਿੰਦਰ ਸਿੰਘ ਬੱਲ ਸਠਿਆਲਾ ਅਤੇ ਹੋਰ ਮੌਜੂਦ ਸੀ ।