ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਸਫ਼ਾਈ ਦੀ ਸੇਵਾ ਮੁਕੰਮਲ
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਸਫ਼ਾਈ ਲਈ ਚਲਾਇਆ ਗਿਆ ਪ੍ਰੋਜੈਕਟ ਮੁਕੰਮਲ ਹੋ ਗਿਆ ਹੈ। ਉਪਰੰਤ ਸੰਤ-ਮਹਾਂਪੁਰਸ਼ਾਂ ਦੀ ਹਾਜ਼ਰੀ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.
ਭ
ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਸਰੋਵਰ ਦੀ ਸਫ਼ਾਈ ਉਪਰੰਤ ਪਾਵਨ ਸਰੋਵਰ ਵਿਚ ਜਲ ਪਾਉਣ ਲਈ ਪਾਣੀ ਦੇ ਘੜੇ ਲੈ ਕੇ ਪਹੁੰਚੇ ਸੰਤ-ਮਹਾਪੁਰਸ਼ । ਤਸਵੀਰਾਂ : ਧਰਵਿੰਦਰ ਸਿੰਘ ਔਲਖ
25-09-2026
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਪਾਵਨ ਸਰੋਵਰ ਦੀ ਸਫ਼ਾਈ ਲਈ ਚਲਾਇਆ ਗਿਆ ਪ੍ਰੋਜੈਕਟ ਮੁਕੰਮਲ ਹੋ ਗਿਆ ਹੈ। ਉਪਰੰਤ ਸੰਤ-ਮਹਾਂਪੁਰਸ਼ਾਂ ਦੀ ਹਾਜ਼ਰੀ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ., ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਅਤੇ ਦਿੱਲੀ ਦੇ ਅੰਬੇਡਕਰ ਨਗਰ ਤੋਂ ਵਿਧਾਇਕ ਅਜੇ ਦੱਤ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪਾਵਨ ਸਰੋਵਰ ਵਿਚ ਜਲ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ। ਇਸ ਤੋਂ ਪਹਿਲਾਂ ਭਗਵਾਨ ਵਾਲਮੀਕਿ ਤੀਰਥ ਸਥੱਲ ਸ਼ਰਾਇਨ ਬੋਰਡ ਦੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਦੀ ਅਗਵਾਈ ਹੇਠ ਪਾਵਨ ਸਰੋਵਰ ਦੇ ਕਿਨਾਰੇ ਪੂਜਾ-ਅਰਚਨਾ ਕੀਤੀ ਗਈ। ਇਸ ਮੌਕੇ ਸਵਾਮੀ ਗਿਆਨਦੇਵ ਜੀ ਮਹਾਰਾਜ, ਜਗਤ ਗੁਰੂ ਸ੍ਰੀ ਕ੍ਰਿਸ਼ਨ ਸ਼ਾਹ ਵਿਦਿਆਰਥੀ ਮਹਾਰਾਜ, ਸ੍ਰੀ ਨਿਰਮਲ ਦਾਸ ਮਹਾਰਾਜ, ਸ੍ਰੀ ਸਰਜੀਤ ਮਹਾਰਾਜ, ਮਹਾਮੰਡਲੇਸ਼ਵਰ ਸਵਾਮੀ ਸੰਗਮ ਨਾਥ ਮਹਾਰਾਜ ਕੁਰੂਕਸ਼ੇਤਰ , ਬਾਬਾ ਮਲਕੀਤ ਨਾਥ, ਬਾਬਾ ਗਿਰਧਾਰ ਨਾਥ ਸਮੇਤ ਵੱਡੀ ਗਿਣਤੀ ਵਿੱਚ ਸੰਤ-ਮਹਾਪੁਰਸ਼ ਹਾਜ਼ਰ ਸਨ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਤੇ ਸੁੰਦਰੀਕਰਨ ਲਈ ਕਰੀਬ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚੋਂ 3.74 ਕਰੋੜ ਰੁਪਏ ਪਾਵਨ ਸਰੋਵਰ ਦੀ ਸਫ਼ਾਈ, ਗਾਰ ਕੱਢਣ, ਸਾਫ਼ ਰੇਤ ਪਾਉਣ ਅਤੇ ਹੋਰ ਸੰਬੰਧਿਤ ਕਾਰਜਾਂ ’ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰਾਂ ਵਿਚ ਨਵਾਂ ਫਰਨੀਚਰ, ਏ. ਸੀ. ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਕਰੀਬ 1.74 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਮੇਂ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਨੇ ਪਾਵਨ ਸਰੋਵਰ ਦੀ ਸਫ਼ਾਈ ਦੀ ਸੇਵਾ ਮੁਕੰਮਲ ਹੋਣ ’ਤੇ ਸੰਗਤ ਨੂੰ ਵਧਾਈ ਦਿੱਤੀ । ਸੋਨੀਆ ਮਾਨ ਨੇ ਕਿਹਾ ਕਿ ਪਾਵਨ ਤੀਰਥ ਸਥੱਲ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਸ਼ਰਾਇਨ ਬੋਰਡ ਦੇ ਜਨਰਲ ਮੈਨੇਜਰ ਮਧੁਰ ਭਾਟੀਆ ਨੇ ਦੱਸਿਆ ਕਿ ਪਾਵਨ ਸਰੋਵਰ ਵਿਚ ਵੱਖ-ਵੱਖ ਪਵਿੱਤਰ ਧਾਰਮਿਕ ਸਥਾਨਾਂ ਅਤੇ ਨਦੀਆਂ ਤੋਂ ਲਿਆਂਦਾ ਪਵਿੱਤਰ ਜਲ ਪਾਇਆ ਗਿਆ। ਇਸ ਮੌਕੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸੋਨੀਆ ਮਾਨ ਅਤੇ ਵਿਧਾਇਕ ਅਜੇ ਦੱਤ ਨੇ ਪਾਵਨ ਅਸਥਾਨ ਵਿਖੇ ਮੱਥਾ ਟੇਕਿਆ। ਸਮਾਗਮ ਦੌਰਾਨ ਪਵਨ ਦਰਾਵਿੰਡ, ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਪੰਜਾਬ ਰਾਜ ਖਾਦੀ ਬੋਰਡ ਦੇ ਚੇਅਰਮੈਨ ਪਵਨ ਹੰਸ, ਚੇਅਰਮੈਨ ਰਵਿੰਦਰ ਹੰਸ, ਕੁਮਾਰ ਦਰਸ਼ਨ, ਬਾਬਾ ਨਛੱਤਰ ਨਾਥ, ਮਹੰਤ ਮਨਜੀਤ ਗਿਰ ਸਮੇ ਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।