08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕਪੂਰਥਲਾ ਜੇਲ੍ਹ ’ਚੋਂ ਇਲਾਜ ਲਈ ਲਿਆਂਦੇ ਕੈਦੀ ਨੇ ਭੱਜਣ ਲਈ ਦੂਜੀ ਮੰਜਿਲ ਤੋਂ ਮਾਰੀ ਛਾਲ- ਪੁਲਿਸ ਮੁਲਾਜ਼ਮਾਂ ਨੇ ਦਬੋਚਿਆ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਕਪੂਰਥਲਾ ਤੋਂ ਇੱਥੇ ਇਲਾਜ ਲਈ ਲਿਆਂਦੇ ਇਕ ਬਿਮਾਰ ਕੈਦੀ ਨੇ ਭਜਣ ਦੇ ਇਰਾਦੇ ਨਾਲ ਹਸਪਾਤਲ ਦੀ ਦੂਜੀ ਮੰਜਿਲ ਤੋਂ ਛਾਲ ਮਾਰ ਦਿੱਤੀ ਜਦੋਂ ਕਿ ਪੁਲਿਸ ਗਾਰਦ ਦੇ ਮੁਲਾਜ਼ਮਾਂ ਵੀ ਪਿਛੇ ਹੀ ਛਾਲ ਮਾਰ ਕੇ ਉਸ ਨੂੰ ਦਬੋਚ ਲਿਆ ਤੇ ਉਸਦੀ ਪੁਲਸ ਹਿਰਾਸਤ ’ਚੋਂ ਭਜਣ ਦੀ ਕੋਸ਼ਿਸ ਨਾਕਾਮ ਕਰ ਦਿੱਤੀ। ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਕਪੁਰਥਲਾ ਪੁਲਿਸ ਦੇ ਏ.

ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਕਪੂਰਥਲਾ ਤੋਂ ਇੱਥੇ ਇਲਾਜ ਲਈ ਲਿਆਂਦੇ ਇਕ ਬਿਮਾਰ ਕੈਦੀ ਨੇ ਭਜਣ ਦੇ ਇਰਾਦੇ ਨਾਲ ਹਸਪਾਤਲ ਦੀ ਦੂਜੀ ਮੰਜਿਲ ਤੋਂ ਛਾਲ ਮਾਰ ਦਿੱਤੀ ਜਦੋਂ ਕਿ ਪੁਲਿਸ ਗਾਰਦ ਦੇ ਮੁਲਾਜ਼ਮਾਂ ਵੀ ਪਿਛੇ ਹੀ ਛਾਲ ਮਾਰ ਕੇ ਉਸ ਨੂੰ ਦਬੋਚ ਲਿਆ ਤੇ ਉਸਦੀ ਪੁਲਸ ਹਿਰਾਸਤ ’ਚੋਂ ਭਜਣ ਦੀ ਕੋਸ਼ਿਸ ਨਾਕਾਮ ਕਰ ਦਿੱਤੀ। ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਕਪੁਰਥਲਾ ਪੁਲਿਸ ਦੇ ਏ.ਐਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਮੁਲਜਮ ਵਾਸੀ ਪਿੰਡ ਸਮਰਾੜੀ ਫਿਲੌਰ ਜ਼ਿਲ੍ਹਾ ਜਲੰਧਰ ਜੋ ਕਿ ਕਪੂਰਥਲਾ ਜੇਲ੍ਹ ’ਚ ਬੰਦੀ ਸੀ ਤੇ ਉਸਨੂੰ ਬਿਮਾਰ ਹੋਣ ਕਾਰਨ ਇਥੇ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ਼ ਲਈ ਲਿਆਂਦਾ ਗਿਆ ਸੀ । ਜਦੋਂ ਕਿ ਪੁਲਿਸ ਪਾਰਟੀ ਉਸਨੂੰ ਦੂਜੀ ਮੰਜਿਲ ’ਤੇ ਡਾਕਟਰਾਂ ਕੋਲ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਹਥਕੜੀ ’ਚੋਂ ਹੱਥ ਕੱਢ ਲਿਆ ਤੇ ਛਾਲ ਮਾਰ ਦਿਤੀ। ਪੁਲਿਸ ਮੁਲਾਜਮਾਂ ਵੀ ਮਗਰੇ ਹੀ ਛਾਲ ਮਾਰ ਦਿੱਤੀ ਤੇ ਉਸ ਨੂੂੰ ਕਾਬੂ ਕਰ ਲਿਆ। ਹਾਲਾ ਕਿ ਇਸ ਦੌਰਾਨ ਸੱਟਾਂ ਲਗਣ ਤੋਂ ਬਚਾਅ ਹੋ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੁਅਤਲ ਕੀਤਾ ਵਿਜੀਲੈਂਸ ਪੁਲਿਸ ਦਾ ਐਸ.ਐਸ.ਪੀ. ਲਖਬੀਰ ਸਿੰਘ ਮੁੜ ਹੋਇਆ ਬਹਾਲ ਅਗਲੀ ਖ਼ਬਰ ਇਨੋਵਾ ਕਾਰ ਆਟੋ ਵਿਚ ਵੱਜੀ– ਆਟੋ ਚਾਲਕ ਦੀ ਮੌਕੇ ’ਤੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।