ਸੀਨੀ: ਕਾਂਗਰਸੀ ਆਗੂ ਬੱਸੀ ਦਾ ਪੁਲਿਸ ਰਿਮਾਂਡ ਖ਼ਤਮ, ਜੁਡੀਸ਼ੀਅਲ ਹਿਰਾਸਤ ਲਈ ਭੇਜਿਆ ਜੇਲ੍ਹ ਦਿਨੇਸ਼ ਬੱਸੀ। ਮਠਿਆਈਆਂ ਦੀਆਂ ਦੁਕਾਨਾਂ ਤੋਂ ਸਿਹਤ ਵਿਭਾਗ ਨੇ ਭਰੇ ਨਮੂਨੇ
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਧੋਖਾਧੜੀ ਦੇ ਮਾਮਲੇ ’ਚ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੈ ਜਿਸ ਉਪਰੰਤ ਅੱਜ ਅਦਾਲਤ ਵਲੋਂ ਬੱਸੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਬੱਸੀ ਦੇ ਪੁੱਤਰ ਵੰਸ਼ ਬੱਸੀ ਤੇ ਉਸਦੇ ਦੋਸਤ ਵਲੋਂ ਕੀਤੀ 50 ਲੱਖ ਦੀ ਠੱਗੀ ਤੇ ਧੋਖਾਧੜੀ ਜੁੜਿਆ ਹੋਇਆ ਹੈ ਜੋ ਕਿ ਦੋਵੇਂ ਨੌਜਵਾਨ ਧੋਖਾਧੜੀ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ’ਚ ਨਾਮਜਦ ਹਨ।
ਰਸਗੁਲਿਆਂ ਦੇ ਭਰੇ ਟੱਬ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ। ਤਸਵੀਰ : ਨਿਰਮਲ ਸਟੂਡੀਓ
10-10-2026