11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਾਂਸੀ ਧਰਮ ਸਮਾਜ ਸੰਘ ਦੀ ਮੀਟਿੰਗ

ਜੰਡਿਆਲਾ ਗੁਰੂ, 10 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਰਾਸ਼ਟਰੀ ਸਾਂਹਸਮਲ ਸਾਂਸੀ ਧਰਮ ਸਮਾਜ ਸੰਘ (ਰਜਿ.) ਇੰਡੀਆ/ਪੰਜਾਬ ਟੀਮ ਵਲੋਂ ਬਾਪੂ ਮੰਗਤ ਰਾਮ ਮਾਹਲਾ ਸੰਸਥਾ ਸਥਾਪਕ, ਪ੍ਰੇਮ ਚੰਦ ਨੈਸ਼ਨਲ ਚੇਅਰਮੈਨ, ਰੌਸ਼ਨ ਕੁਮਾਰ ਰਾਸ਼ਟਰੀ ਅਧਿਅਕਸ਼, ਬੀਰ ਸਿੰਘ ਮਾਹਲਾ ਪੰਜਾਬ ਪ੍ਰਧਾਨ ਦੀ ਰਹਿਨੁਮਾਈ ਹੇਠ ਇਕ ਜ਼ਰੂਰੀ ਮੀਟਿੰਗ ਜੰਡਿਆਲਾ ਗੁਰੂ ਵਿਖੇ ਕੀਤੀ ਗਈ ਜਿਸ ਵਿਚ ਸਾਂਸੀ ਸਮਾਜ ਪ੍ਰਤੀ ਆਪਣੀ ਲਗਨ ਤੇ ਮਿਹਨਤ ਨਾਲ ਕੰਮ ਕਰ ਰਹੇ ਵਿਅਕਤੀਆਂ ਨੂੰ ਆਪਣੇ ਸਮਾਜ ਨਾਲ ਜੋੜਨ ਤੇ ਸਮਾਜ ਪ੍ਰਤੀ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨ ਗਏ | ਇਸ ਮੌਕੇ ਸਾਂਸੀ ਸਮਾਜ ਸੰਸਥਾਂ ਸਥਾਪਕ ਬਾਪੂ ਮੰਗਤ ਰਾਮ ਨੇ ਬੋਲਦਿਆ ਕਿਹਾ ਸਾਡੇ ਸਾਂਸੀ ਸਮਾਜ ਵਿਚ ਰਾਜੇ- ਮਹਾਰਾਜੇ ਅਤੇ ਯੋਧਿਆ ਜੋ ਨੇ ਜਨਮ ਲਿਆ ਹੈ ਅਤੇ ਸਾਡੀ ਇਸ ਜਾਤ ਨੂੰ ਦਬਲ -ਕੁਚਲ ਕੇ ਬਹੁਤ ਨੀਵਾਂ ਵਿਖਾਇਆ ਗਿਆ ਹੈ।

ਅਜੀਤ ਡੈਸਕ 11-10-2026
ਜੰਡਿਆਲਾ ਗੁਰੂ, 10 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਰਾਸ਼ਟਰੀ ਸਾਂਹਸਮਲ ਸਾਂਸੀ ਧਰਮ ਸਮਾਜ ਸੰਘ (ਰਜਿ.) ਇੰਡੀਆ/ਪੰਜਾਬ ਟੀਮ ਵਲੋਂ ਬਾਪੂ ਮੰਗਤ ਰਾਮ ਮਾਹਲਾ ਸੰਸਥਾ ਸਥਾਪਕ, ਪ੍ਰੇਮ ਚੰਦ ਨੈਸ਼ਨਲ ਚੇਅਰਮੈਨ, ਰੌਸ਼ਨ ਕੁਮਾਰ ਰਾਸ਼ਟਰੀ ਅਧਿਅਕਸ਼, ਬੀਰ ਸਿੰਘ ਮਾਹਲਾ ਪੰਜਾਬ ਪ੍ਰਧਾਨ ਦੀ ਰਹਿਨੁਮਾਈ ਹੇਠ ਇਕ ਜ਼ਰੂਰੀ ਮੀਟਿੰਗ ਜੰਡਿਆਲਾ ਗੁਰੂ ਵਿਖੇ ਕੀਤੀ ਗਈ ਜਿਸ ਵਿਚ ਸਾਂਸੀ ਸਮਾਜ ਪ੍ਰਤੀ ਆਪਣੀ ਲਗਨ ਤੇ ਮਿਹਨਤ ਨਾਲ ਕੰਮ ਕਰ ਰਹੇ ਵਿਅਕਤੀਆਂ ਨੂੰ ਆਪਣੇ ਸਮਾਜ ਨਾਲ ਜੋੜਨ ਤੇ ਸਮਾਜ ਪ੍ਰਤੀ ਸੁਚਾਰੂ ਢੰਗ ਨਾਲ ਕੰਮ ਕਰਨ ਵਾਲੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨ ਗਏ | ਇਸ ਮੌਕੇ ਸਾਂਸੀ ਸਮਾਜ ਸੰਸਥਾਂ ਸਥਾਪਕ ਬਾਪੂ ਮੰਗਤ ਰਾਮ ਨੇ ਬੋਲਦਿਆ ਕਿਹਾ ਸਾਡੇ ਸਾਂਸੀ ਸਮਾਜ ਵਿਚ ਰਾਜੇ- ਮਹਾਰਾਜੇ ਅਤੇ ਯੋਧਿਆ ਜੋ ਨੇ ਜਨਮ ਲਿਆ ਹੈ ਅਤੇ ਸਾਡੀ ਇਸ ਜਾਤ ਨੂੰ ਦਬਲ -ਕੁਚਲ ਕੇ ਬਹੁਤ ਨੀਵਾਂ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਰਲ ਕੇ ਆਪਣੇ ਹੱਕਾਂ ਲਈ ਸਮਾਜ ਨੂੰ ਉੱਚਾ ਚੱਕਣ ਲਈ ਸੰਘਰਸ਼ ਕਰ ਰਹੇ ਹਾਂ । ਇਸ ਮੌਕੇ ਬੀਰ ਸਿੰਘ ਮਾਹਲਾ ਨੂੰ ਰਾਸ਼ਟਰੀ ਸਾਂਹਸ ਮੱਲ ਸਾਂਸੀ ਧਰਮ ਸਮਾਜ ਸੰਘ ਪੰਜਾਬ ਪ੍ਰਧਾਨ ਨਿਯੁੱਕਤ ਕੀਤਾ ਗਿਆ ਅਤੇ ਇਸ ਮੌਕੇ ਬੀਰ ਸਿੰਘ ਮਾਹਲਾ ਨੇ ਸੰਸਥਾ ਦੇ ਸੰਸਥਾਪਕ ਬਾਪੂ ਮੰਗਤ ਰਾਮ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਾਂਸੀ ਸਮਾਜ ਦੀ ਮਜਬੂਤੀ ਲਈ ਤਨੋ -ਮਨੋ ਦਿਨ ਰਾਤ ਮਿਹਨਤ ਕਰਕੇ ਪੰਜਾਬ ਟੀਮ ਤਿਆਰ ਕੀਤੀ ਗਈ ਹੈ ਅਤੇ ਉਹ ਸਾਂਸੀ ਸਮਾਜ ਦੀ ਬਿਹਤਰੀ ਲਈ ਵੱਧ ਚੜ੍ਹਕੇ ਕੰਮ ਕਰਨਗੇ ਜਿਨਾਂ ਨੂੰ ਅੱਜ ਨਿਯੁਕਤੀ ਪੱਤਰ ਵੀ ਦਿੱਤੇ ਗਏ ਹਨ । ਇਹਨਾਂ ਵਿੱਚ ਵਾਈਸ ਪ੍ਰਧਾਨ ਹਰਪਾਲ ਸਿੰਘ ਮਾਹਲਾ, ਡੱਲਾ ਸਟੇਜ ਸੈਕਟਰੀ, ਕੁਲਦੀਪ ਸਿੰਘ ਮਾਹਲਾ ਯੂਥ ਪ੍ਰਧਾਨ, ਦਿਲਬਾਗ ਸਿੰਘ ਪਰਮਜੀਤ ਸਿੰਘ ਚੇਅਰਮੈਨ, ਜਰਨਲ ਸੈਕਟਰੀ ਬਲਵਿੰਦਰ ਸਿੰਘ ਮਾਹਲਾ, ਮੀਡੀਆ ਇੰਚਾਰਜ ਚੈਕੀ ਬੀਡੂ, ਜਾਇੰਟ ਸੈਕਟਰੀ ਸਰੂਪ ਸਿੰਘ ਪੱਡਾ ਅਤੇ ਦਰਜਾ ਬਦਰਜਾ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ।
ਪਿਛਲੀ ਖ਼ਬਰ ਪਿੰਡ ਖੱਬੇ ਰਾਜਪੂਤਾਂ ਦੀ ਦਲਿਤ ਔਰਤ ਦੀ ਕੁੱਟਮਾਰ ਕਰਨ ਸੰਬੰਧੀ ਨਿਹੰਗ ਸਿੰਘ ਤੇ ਹੋਰ ਜਥੇਬੰਦੀਆਂ ਵਲੋਂ ਰੋਡ ਜਾਮ ਕਰਕੇ ਲ... ਅਗਲੀ ਖ਼ਬਰ ਫ਼ੇਰੂਮਾਨ ਕਾਲਜ ਰਈਆ ਦੀਆਂ ਖਿਡਾਰਨਾਂ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।