12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

51ਵੇਂ ਸਾਲਾਨਾ ਸਰਬਹਿੰਦ ਸਮਾਗਮ ਦੇ ਸਮਾਪਤੀ ਵਾਲੇ ਦਿਨ ਅੱਧੀ ਰਾਤ ਤੱਕ ਲੱਗੀ ਕੀਰਤਨ ਦੀ ਛਹਿਬਰ 52 ਵਾਂ ਸਰਬਹਿੰਦ ਸਮਾਗਮ ਜੰਡਿਆਲਾ ਗੁਰੂ ਵਿਖੇ ਹੋਵੇਗਾ

ਗੱਗੋਮਾਹਲ, 11 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 51ਵਾਂ ਸਾਲਾਨਾ ਸਰਬਹਿੰਦ ਸਮਾਗਮ ਦੇ ਸਮਾਪਤੀ ਵਾਲੇ ਦਿਨ ਅੱਧੀ ਰਾਤ ਤੱਕ ਕੀਰਤਨ ਦੀ ਛਹਿਬਰ ਕਸਬਾ ਰਮਦਾਸ ’ਚ ਸੁਣਾਈ ਦਿੰਦੀ ਰਹੀ। ਸਮਾਗਮ ਦੇ ਅਖੀਰਲੇ ਦਿਨ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮ੍ਰਿਤਸਰ, ਬੀਬੀ ਅਮਨਦੀਪ ਕੌਰ ਢਾਡੀ ਜਥਾ ਗੋਲਡਮੈਡਲਿਸਟ ਨਕੋਦਰ ਵਾਲਿਆਂ, ਕਥਾ ਵਾਚਕ ਭਾਈ ਪਲਵਿੰਦਰ ਸਿੰਘ ਰਮਦਾਸ, ਕਵੀਸ਼ਰ ਦਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ ਅਤੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ ਲਈ ਕਿਹਾ ।

ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਅੰਮ੍ਰਿਤਸਰ, ਬੀਬੀ ਅਮਨਦੀਪ ਕੌਰ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਂਦਾ ਹੋਇਆ। ਤਸਵੀਰ : ਸੰਧੂ 12-10-2026
ਗੱਗੋਮਾਹਲ, 11 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 51ਵਾਂ ਸਾਲਾਨਾ ਸਰਬਹਿੰਦ ਸਮਾਗਮ ਦੇ ਸਮਾਪਤੀ ਵਾਲੇ ਦਿਨ ਅੱਧੀ ਰਾਤ ਤੱਕ ਕੀਰਤਨ ਦੀ ਛਹਿਬਰ ਕਸਬਾ ਰਮਦਾਸ ’ਚ ਸੁਣਾਈ ਦਿੰਦੀ ਰਹੀ। ਸਮਾਗਮ ਦੇ ਅਖੀਰਲੇ ਦਿਨ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮ੍ਰਿਤਸਰ, ਬੀਬੀ ਅਮਨਦੀਪ ਕੌਰ ਢਾਡੀ ਜਥਾ ਗੋਲਡਮੈਡਲਿਸਟ ਨਕੋਦਰ ਵਾਲਿਆਂ, ਕਥਾ ਵਾਚਕ ਭਾਈ ਪਲਵਿੰਦਰ ਸਿੰਘ ਰਮਦਾਸ, ਕਵੀਸ਼ਰ ਦਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ ਅਤੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ ਲਈ ਕਿਹਾ । ਸਮਾਪਤੀ ਮੌਕੇ ਦੇਸ਼ ਦੀਆਂ ਵੱਖ ਵੱਖ ਜਗ੍ਹਾ ਤੋਂ ਪੁੱਜੀਆਂ 200 ਤੋਂ ਵੱਧ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੂੰ ਦੱਸਿਆ ਗਿਆ ਕਿ ਅਗਲੇ ਸਾਲ ਦਾ ਸਮਾਗਮ ਜੰਡਿਆਲਾ ਗੁਰੂ (ਅੰਮ੍ਰਿਤਸਰ) ਵਿਖੇ ਹੋਵੇਗਾ । ਸੁਸਾਇਟੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਮੁੱਖ ਮਕਸਦ ਦੇਸ਼ ਭਰ ਦੀਆਂ ਸੰਗਤਾਂ ਨੂੰ ਗੁਰੂ ਲੜ ਲਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਲਈ ਅਜਿਹੇ ਸਮਾਗਮ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ । ਇਸੇ ਤਰ੍ਹਾਂ 52ਵਾਂ ਸਰਬਹਿੰਦ ਸਮਾਗਮ ਜੰਡਿਆਲਾ ਗੁਰੂ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਸਟੇਜ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਨਿਸ਼ਾਨ ਸਾਹਿਬ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੰਡਿਆਲਾ ਗੁਰੂ ਨੂੰ ਸੌਪਿਆ ਗਿਆ ਹੈ । ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਧਾਨ ਸਵਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਭੱਟੀ, ਐਡਵਾਈਜਰ ਅਮਰਜੀਤ ਸਿੰਘ, ਨੀਰਜ ਕੁਮਾਰ, ਬਾਬਾ ਬਲਬੀਰ ਸਿੰਘ ਵਲੋਂ ਆਈਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨੁੰਮਾਇੰਦਿਆਂ ਤੇ ਇਲਾਕੇ ਭਰ ਦੀ ਸੰਗਤ ਦਾ ਇਸ ਸਮਾਗਮ ’ਚ ਵਿਸ਼ੇਸ਼ ਯੋਗਦਾਨ ਦੇਣ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਤਾਜਪੋਸ਼ੀ ਸਮਾਗਮ ਵਿਚ ਹਿੱਸਾ ਲੈਣ ਲਈ ਕਾਫਲਾ ਰਵਾਨਾ ਅਗਲੀ ਖ਼ਬਰ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ : ਸੰਦੀਪ ਸਿੰਘ ਏ. ਆਰ. ਪਿੰਡ ਬੰਡਾਲਾ ਵਿਖੇ ਡੋਰ-ਟੂ-ਡੋਰ ਮੁਹਿੰਮ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।