13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੁਸਹਿਰਾ ਮਨਾਉਣ ਲਈ ਜਥੇ: ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ’ਚ ਨਿਹੰਗ ਸਿੰਘਾਂ ਪਾਏ ਚਾਲੇ

ਨਵਾਂ ਪਿੰਡ, 12 ਅਕਤੂਬਰ, (ਜਸਪਾਲ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਦੇੜ (ਮਹਾਰਾਸ਼ਟਰ) ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮਨਾਉਣ ਦੇ ਲਈ ਸ਼੍ਰੋਮਣੀ ਅਕਾਲੀ ਪੰਥ ਦਸਮੇਸ਼ ਤਰਨਾ ਦਲ, 5ਵਾਂ ਨਿਸਾਨ ਮਿਸਲ 13 ਸੌ ਘੋੜ ਸਵਾਰ ਸ਼ਹੀਦ ਬਾਬਾ ਬੀਰ ਸਿੰਘ ਸ਼ਹੀਦ ਬਾਬਾ ਧੀਰ ਸਿੰਘ ਰੰਘਰੇਟਾ ਦੇ ਮੁੱਖੀ ਸੁਲਤਾਨ -ਏ -ਕੌਮ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ’ਚ ਦਲ ਦੇ ਹੈੱਡ ਕਵਾਟਰ ਮਹਿਤਾ ਰੋਡ ਮੀਰਾਂ ਚੱਕ ਤੋਂ ਅਤੇ ਬਾਬਾ ਬਲਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿੱਬਾ ਸਾਹਿਬ, ਮਹਿਤਾ ਰੋਡ ਵੱਲ੍ਹਾ, ਜਥੇਦਾਰ ਮਨਪ੍ਰੀਤ ਸਿੰਘ ਬਾਲੇਵਾਲ ਤੇ ਮਿਸਲ ਸ਼ਹੀਦ ਬਾਬਾ ਸੁੱਖਾ ਸਿੰਘ, ਬਾਬਾ ਸੇਵਾ ਸਿੰਘ ਤਰਨਾ ਦਲ ਮੁਖੀ ਜਥੇਦਾਰ ਬਾਬਾ ਦਿਲਬਾਗ ਸਿੰਘ ਦੀ ਅਗਵਾਈ ’ਚ ਵੱਖ -ਵੱਖ ਦਲਾਂ ਦੇ ਨਿਹੰਗ ਸਿੰਘਾਂ ਵਲੋਂ ਅਰਦਾਸੇ ਉਪਰੰਤ ਘੋੜਿਆਂ ’ਤੇ ਸਵਾਰ ਜੰਗੀ ਸਾਜ਼ੋਬਾਜ਼ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਪਾਏ ਚਾਲੇ ਪਾਏ ਗਏ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਿਹੰਗ ਸਿੰਘ ਫ਼ੌਜਾਂ ਦਸਹਿਰੇ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਹਾਂਰਾਸ਼ਟਰ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਹਜ਼ੂਰ ਸਾਹਿਬ ਨਕਮਸਤਕ ਹੋਣ ਆਈਆਂ ਸੰਗਤਾਂ ਨੂੰ ਖ਼ਾਲਸਾਈ ਜੰਗਜੂੰ ਖੇਡਾਂ ਨਾਲ ਸਿੱਖੀ ਦੇ ਪੁਰਾਤਨ ਵਿਰਸੇ ਤੇ ਇਤਿਹਾਸ ਨਾਲ ਜੋੜਣਗੇ।

ਅਜੀਤ ਡੈਸਕ 13-10-2026
ਨਵਾਂ ਪਿੰਡ, 12 ਅਕਤੂਬਰ, (ਜਸਪਾਲ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ, ਨਾਦੇੜ (ਮਹਾਰਾਸ਼ਟਰ) ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮਨਾਉਣ ਦੇ ਲਈ ਸ਼੍ਰੋਮਣੀ ਅਕਾਲੀ ਪੰਥ ਦਸਮੇਸ਼ ਤਰਨਾ ਦਲ, 5ਵਾਂ ਨਿਸਾਨ ਮਿਸਲ 13 ਸੌ ਘੋੜ ਸਵਾਰ ਸ਼ਹੀਦ ਬਾਬਾ ਬੀਰ ਸਿੰਘ ਸ਼ਹੀਦ ਬਾਬਾ ਧੀਰ ਸਿੰਘ ਰੰਘਰੇਟਾ ਦੇ ਮੁੱਖੀ ਸੁਲਤਾਨ -ਏ -ਕੌਮ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ’ਚ ਦਲ ਦੇ ਹੈੱਡ ਕਵਾਟਰ ਮਹਿਤਾ ਰੋਡ ਮੀਰਾਂ ਚੱਕ ਤੋਂ ਅਤੇ ਬਾਬਾ ਬਲਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿੱਬਾ ਸਾਹਿਬ, ਮਹਿਤਾ ਰੋਡ ਵੱਲ੍ਹਾ, ਜਥੇਦਾਰ ਮਨਪ੍ਰੀਤ ਸਿੰਘ ਬਾਲੇਵਾਲ ਤੇ ਮਿਸਲ ਸ਼ਹੀਦ ਬਾਬਾ ਸੁੱਖਾ ਸਿੰਘ, ਬਾਬਾ ਸੇਵਾ ਸਿੰਘ ਤਰਨਾ ਦਲ ਮੁਖੀ ਜਥੇਦਾਰ ਬਾਬਾ ਦਿਲਬਾਗ ਸਿੰਘ ਦੀ ਅਗਵਾਈ ’ਚ ਵੱਖ -ਵੱਖ ਦਲਾਂ ਦੇ ਨਿਹੰਗ ਸਿੰਘਾਂ ਵਲੋਂ ਅਰਦਾਸੇ ਉਪਰੰਤ ਘੋੜਿਆਂ ’ਤੇ ਸਵਾਰ ਜੰਗੀ ਸਾਜ਼ੋਬਾਜ਼ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਪਾਏ ਚਾਲੇ ਪਾਏ ਗਏ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਿਹੰਗ ਸਿੰਘ ਫ਼ੌਜਾਂ ਦਸਹਿਰੇ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਹਾਂਰਾਸ਼ਟਰ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਹਜ਼ੂਰ ਸਾਹਿਬ ਨਕਮਸਤਕ ਹੋਣ ਆਈਆਂ ਸੰਗਤਾਂ ਨੂੰ ਖ਼ਾਲਸਾਈ ਜੰਗਜੂੰ ਖੇਡਾਂ ਨਾਲ ਸਿੱਖੀ ਦੇ ਪੁਰਾਤਨ ਵਿਰਸੇ ਤੇ ਇਤਿਹਾਸ ਨਾਲ ਜੋੜਣਗੇ। ਇਸ ਮੌਕੇ ਬਾਬਾ ਸੋਢੀ ਤੇ ਬਾਬਾ ਵੱਲ੍ਹਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 19 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿੰਨ੍ਹਾਂ ਦੇ 21 ਭੋਗ ਪੈਣ ਉਪਰੰਤ ਨਿਹੰਗ ਸਿੰਘ ਫ਼ੌਜਾਂ ਵਲੋਂ ਸ਼ਾਨਦਾਰ ‘ਮੁਹੱਲਾ’ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਬਾਬਾ ਕਸ਼ਮੀਰ ਸਿੰਘ ਧਰਮਕੋਟ, ਬਾਬਾ ਰਵੇਲ ਸਿੰਘ, ਬਾਬਾ ਰਣਜੀਤ ਸਿੰਘ ਸੋਢੀ, ਹਰਜਿੰਦਰ ਸਿੰਘ ਸੈਕਟਰੀ, ਗਿਆਨੀ ਅਰਸ਼ਦੀਪ ਸਿੰਘ ਸੋਢੀ ਤੇ ਚੇਅਰਮੈਨ ਜਸਕਰਨ ਸਿੰਘ ਛਾਪਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਗੁ: ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਦਾ ਸਨਾਮਨ ਅਗਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋ ਵਲੋਂ ਅਜਨਾਲਾ ਵਿਖੇ ਰਾਮਲੀਲ੍ਹਾ ਦੀ ਪਹਿਲੀ ਨਾਈਟ ਦਾ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।