ਪਿੰਡ ਮੀਰਾਂਕੋਟ ਆਮ ਆਦਮੀ ਕਲੀਨਕ ਦਾ ਉਦਘਾਟਨ ਉਦਘਾਟਨ ਕਰਨ ਪਹੁੰਚੀ ਸਮੁੱਚੀ ਪੰਚਾਇਤ ਦਾ ਸਟਾਮੋ ਵਲੋਂ ਸਵਾਗਤ
ਰਾਜਾਸਾਂਸੀ, 16 ਅਕਤੂਬਰ (ਹਰਦੀਪ ਸਿੰਘ ਖੀਵਾ)- ਪਿੰਡ ਮੀਰਾਂਕੋਟ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲੋਂ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਯਤਨਾਂ ਸਦਕਾ ਪਿੰਡ ਵਾਸੀਆਂ ਨੂੰ ਅਧੁਨਿਕ ਸਿਹਤ ਸੇਵਾਵਾਂ ਦੇਣ ਲਈ ਨਵਾਂ ਆਮ ਆਦਮੀ ਕਲੀਨਿਕ ਤਿਆਰ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪਿੰਡ ਦੇ ਮੁੱਖ ਜਸਪਾਲ ਸਿੰਘ ਜੱਸ ਸਰਪੰਚ ਮੀਰਾਂਕੋਟ ਤੇ ਸਮੁੱਚੀ ਪੰਚਾਇਤ ਵਲੋਂ ਕੀਤਾ ਗਿਆ।
ਅਜੀਤ ਡੈਸਕ
17-10-2026