19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਾਧੂ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਕਈ ਘਰਾਂ ਤੇ ਫਸਲਾਂ ਵਿਚ ਪਾਣੀ ਭਰਿਆ

ਗੱਗੋਮਾਹਲ, 18 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪਿੰਡ ਡਿਆਲ ਭੱਟੀ ਦੇ ਵਸਨੀਕਾਂ ਨੂੰ ਪਿਛਲੇ ਲੰਮੇਂ ਸਮੇਂ ਤੋਂ ਪੰਚਾਇਤ ਵਿਭਾਗ ਵਲੋਂ ਬਣਾਏ ਗਏ ਵਾਟਰ ਵਰਕਸ ਦਾ ਪੀਣ ਵਾਲਾ ਪਾਣੀ ਸਪਲਾਈ ਨਾ ਹੋਣ ਤੇ ਪਿੰਡ ਵਾਸੀਆਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ । ਇਸ ਸੰਬੰਧ ਵਿਚ ਅੱਜ ਕੁੱਲ ਹਿੰਦ ਕਿਸਾਨ ਮਹਾਂਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਅਜੀਤ ਕੌਰ ਕੋਟ ਰਜਾਦਾ, ਹਰਨੇਕ ਸਿੰਘ ਨੇਪਾਲ ਤੇ ਪ੍ਰੋ: ਮਾਲਕ ਸਿੰਘ ਗੁਰਾਲਾ ਪਿੰਡ ਡਿਆਲ ਭੱਟੀ ਪਹੁੰਚੇ ਜਿੱਥੇ ਉਨ੍ਹਾਂ ਦੀ ਹਾਜਰੀ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਾਧੂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਕਰੀਬ 15 ਤੋ 20 ਘਰਾਂ ਵਿਚ ਦਾਖਲ ਹੋਇਆ ਹੈ ਤੇ ਇਸੇ ਤਰ੍ਹਾਂ ਕਰੀਬ 20-25 ਏਕੜ ਝੋਨੇ ਤੇ ਕਮਾਦ ਦੀ ਫ਼ਸਲ ਵੀ ਇਸ ਪਾਣੀ ਦੀ ਲਪੇਟ ਵਿਚ ਆਈ ਹੋਈ ਹੈ ।

ਨਿਕਾਸੀ ਪਾਣੀ ਬਾਰੇ ਦੱਸਦੇ ਹੋਏ ਡਾ. ਸਤਨਾਮ ਸਿੰਘ ਤੇ ਪਿੰਡ ਵਾਸੀ, ਡਾ. ਸਤਨਾਮ ਸਿੰਘ ਨੂੰ ਸਨਮਾਨਿਤ ਕਰਦੇ ਪਿੰਡ ਵਾਸੀ। ਤਸਵੀਰਾਂ : ਸੰਧੂ 19-10-2026
ਗੱਗੋਮਾਹਲ, 18 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪਿੰਡ ਡਿਆਲ ਭੱਟੀ ਦੇ ਵਸਨੀਕਾਂ ਨੂੰ ਪਿਛਲੇ ਲੰਮੇਂ ਸਮੇਂ ਤੋਂ ਪੰਚਾਇਤ ਵਿਭਾਗ ਵਲੋਂ ਬਣਾਏ ਗਏ ਵਾਟਰ ਵਰਕਸ ਦਾ ਪੀਣ ਵਾਲਾ ਪਾਣੀ ਸਪਲਾਈ ਨਾ ਹੋਣ ਤੇ ਪਿੰਡ ਵਾਸੀਆਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ । ਇਸ ਸੰਬੰਧ ਵਿਚ ਅੱਜ ਕੁੱਲ ਹਿੰਦ ਕਿਸਾਨ ਮਹਾਂਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਅਜੀਤ ਕੌਰ ਕੋਟ ਰਜਾਦਾ, ਹਰਨੇਕ ਸਿੰਘ ਨੇਪਾਲ ਤੇ ਪ੍ਰੋ: ਮਾਲਕ ਸਿੰਘ ਗੁਰਾਲਾ ਪਿੰਡ ਡਿਆਲ ਭੱਟੀ ਪਹੁੰਚੇ ਜਿੱਥੇ ਉਨ੍ਹਾਂ ਦੀ ਹਾਜਰੀ ਵਿਚ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਾਧੂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਪਾਣੀ ਕਰੀਬ 15 ਤੋ 20 ਘਰਾਂ ਵਿਚ ਦਾਖਲ ਹੋਇਆ ਹੈ ਤੇ ਇਸੇ ਤਰ੍ਹਾਂ ਕਰੀਬ 20-25 ਏਕੜ ਝੋਨੇ ਤੇ ਕਮਾਦ ਦੀ ਫ਼ਸਲ ਵੀ ਇਸ ਪਾਣੀ ਦੀ ਲਪੇਟ ਵਿਚ ਆਈ ਹੋਈ ਹੈ । ਪਾਣੀ ਇਕੱਤਰ ਹੋ ਕੇ ਵਾਟਰ ਵਰਕਸ ਦੇ ਅੰਦਰ ਦਾਖਲ ਹੋਇਆ ਜਿਸ ਕਰਕੇ ਪਾਣੀ ਦੀ ਸਪਲਾਈ ਪਿੰਡ ਵਾਸੀਆਂ ਲਈ ਰੁਕੀ ਹੋਈ ਹੈ । ਪਿੰਡ ਵਾਸੀਆਂ ਵਲੋਂ 2 ਮੰਗ ਪੱਤਰ ਬੀ.ਡੀ.ਪੀ.ਓ ਅਜਨਾਲਾ ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਗਿਆ ਹੈ ਪ੍ਰੰਤੂ 2 ਮਹੀਨੇ ਬੀਤ ਜਾਣ ਪਿੱਛੋਂ ਵੀ ਕੋਈ ਹੱਲ ਨਹੀਂ ਹੋਇਆ । ਪਿੰਡ ਦੇ ਸਰਪੰਚ ਵਲੋਂ ਇਸਦੀ ਜਿੰਮੇਵਾਰੀ ਜੇ.ਈ. ,ਪੰਚਾਇਤ ਵਿਭਾਗ ਤੇ ਪਾਈ ਜਾਂਦੀ ਹੈ ਜਦੋ ਕਿ ਜੇ.ਈ. ਵਲੋਂ ਇਹ ਜਿੰਮੇਵਾਰੀ ਸਰਪੰਚ ਸਿਰ ਮੜ੍ਹੀ ਜਾ ਰਹੀ ਹੈ ।ਪਿੰਡ ਵਾਸੀਆ ਨੇ ਇਹ ਵੀ ਦੱਸਿਆ ਕਿ ਕਰੀਬ 12 ਲੱਖ ਦੀ ਆਈ ਗ੍ਰਾਂਟ ਵੀ ਨਿਕਾਸੀ ਪਾਣੀ ਦਾ ਹੱਲ੍ਹ ਨਹੀਂ ਕਰ ਸਕੀ । ਇਸ ਸਮੇਂ ਬੋਲਦਿਆਂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਖੇਤਰ ਵਿਚ ਫੇਲ੍ਹ ਸਾਬਿਤ ਹੋਈ ਹੈ ,ਭਾਵੇਂ ਉਹ ਨਸ਼ਿਆਂ ਦਾ ਮਸਲਾ ਹੋਵੇ, ਵਿਕਾਸ ਦਾ ਮਸਲਾ ਹੋਵੇ, ਅਮਨ ਕਾਨੂੰਨ ਦਾ ਮਸਲਾ ਹੋਵੇ, ਰਿਸ਼ਵਤਖੋਰੀ ਦਾ ਮਸਲਾ ਹੋਵੇ ਜਾਂ ਕੋਈ ਹੋਰ ।ਉਨ੍ਹਾਂ ਕਿਹਾ ਕਿ ਜੇਕਰ ਡਿਆਲ ਭੱਟੀ ਦੇ ਵਸਨੀਕਾਂ ਦੀ ਮੰਗ ਤੇ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਨਾ ਲਿਆ ਦਾ ਜਥੇਬੰਦੀ ਸਖਤ ਸ਼ੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਸਕੱਤਰ ਸਿੰਘ, ਬਲਵਿੰਦਰ ਸਿੰਘ, ਹਰਦਿਆਲ ਸਿੰਘ, ਗੁਰਮੀਤ ਕੌਰ, ਅੰਮ੍ਰਿਤਪਾਲ ਸਿੰਘ, ਅਜੀਤਪਾਲ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ, ਕਾਲਾ ਮਸੀਹ, ਪ੍ਰੇਮ ਮਸੀਹ, ਅਮਰੀਕ ਸਿੰਘ, ਕੁਲਦੀਪ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ, ਬਾਬਾ ਗੁਰਮੇਜ ਸਿੰਘ, ਜਸਬੀਰ ਸਿੰਘ, ਸੰਤੋਖ ਸਿੰਘ, ਸੂਰਤ ਸਿੰਘ ਤੋ ਇਲਾਵਾ ਕਈ ਪਿੰਡ ਵਾਸੀ ਹਾਜਰ ਸਨ ।ਇਸ ਸਮੇ ਪਿੰਡ ਵਾਸੀਆ ਵਲੋਂ ਡਾ. ਸਤਨਾਮ ਸਿੰਘ ਅਜਨਾਲਾ ਨੂੰ ਕੁੱਲਹਿੰਦ ਕਿਸਾਨ ਸਭਾ ਦਾ ਪ੍ਰਧਾਨ ਚੁਣੇ ਜਾਣ ਤੇ ਦਸਤਾਰ ਨਾਲ ਸਨਮਾਨਿਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ । 18 ਏਐਸਆਰ46
ਪਿਛਲੀ ਖ਼ਬਰ ਜਿਹੜੇ ਆਪਣੀ ਮਾਂ ਬੋਲੀ ਭੁੱਲ ਜਾਂਦੇ ਹਨ, ਉਹ ਕੱਖਾਂ ਵਾਂਗ ਰੁਲ ਜਾਂਦੇ ਹਨ– ਪ੍ਰਿੰ. ਤਰਸਿੱਕਾ ਅਗਲੀ ਖ਼ਬਰ ਪ੍ਰਭੂ ਸ੍ਰੀ ਰਾਮ ਦੀਆਂ ਲੀਲ੍ਹਾਵਾਂ ਦਾ ਮਰਮ ਅਧਿਆਤਮਿਕ ਗਿਆਨ ਨਾਲ ਹੀ ਸਮਝਿਆ ਜਾ ਸਕਦਾ –ਸਾਧਵੀ ਵਿਰੇਸ਼ਾ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।