23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਿੰਡ ਵਡਾਲਾ ਜੌਹਲ ਵਿਖੇ ਲਗਾਇਆ ਵਿਸ਼ਾਲ ਅੱਖਾਂ ਦਾ ਜਾਂਚ ਕੈਂਪ

ਜੰਡਿਆਲਾ ਗੁਰੂ, 22 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੌਹਲ ਸਥਿਤ ਗੁਰਦੁਆਰਾ ਬਾਬਾ ਸੋਮਦਾਸ ਜੀ ਵਿਖੇ ਮਾਤਾ ਅਮਰਜੀਤ ਕੌਰ ਬਰਾੜ ਦੇ ਆਸ਼ੀਰਵਾਦ ਅਤੇ ਪਰਮਜੀਤ ਸਿੰਘ ਬਰਾੜ ਗਰੀਸ ਤੇ ਸਮੂਹ ਟੀਮ ਦੇ ਯਤਨਾਂ ਸਦਕਾ ਸ਼ੰਕਰਾ ਆਈਜ਼ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ਾਲ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਪ੍ਰਧਾਨ ਹੀਰਾ ਸਿੰਘ ਜੌਹਲ, ਰਾਜ ਭਾਰਦਵਾਜ, ਮਿਹਰ ਸਿੰਘ ਬਾਘਾ ਪੁਰਾਣਾ, ਸਾਬਕਾ ਨੰਬਰਦਾਰ ਲਖਵਿੰਦਰ ਸਿੰਘ ਅਤੇ ਸਮੂਹ ਟੀਮ ਵੱਲੋਂ ਕੀਤੀ ਗਈ।

ਅਜੀਤ ਡੈਸਕ 23-10-2026
ਜੰਡਿਆਲਾ ਗੁਰੂ, 22 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੌਹਲ ਸਥਿਤ ਗੁਰਦੁਆਰਾ ਬਾਬਾ ਸੋਮਦਾਸ ਜੀ ਵਿਖੇ ਮਾਤਾ ਅਮਰਜੀਤ ਕੌਰ ਬਰਾੜ ਦੇ ਆਸ਼ੀਰਵਾਦ ਅਤੇ ਪਰਮਜੀਤ ਸਿੰਘ ਬਰਾੜ ਗਰੀਸ ਤੇ ਸਮੂਹ ਟੀਮ ਦੇ ਯਤਨਾਂ ਸਦਕਾ ਸ਼ੰਕਰਾ ਆਈਜ਼ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ਾਲ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਪ੍ਰਧਾਨ ਹੀਰਾ ਸਿੰਘ ਜੌਹਲ, ਰਾਜ ਭਾਰਦਵਾਜ, ਮਿਹਰ ਸਿੰਘ ਬਾਘਾ ਪੁਰਾਣਾ, ਸਾਬਕਾ ਨੰਬਰਦਾਰ ਲਖਵਿੰਦਰ ਸਿੰਘ ਅਤੇ ਸਮੂਹ ਟੀਮ ਵੱਲੋਂ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਚਿੱਟੇ ਮੋਤੀਏ ਦੇ ਆਪਰੇਸ਼ਨ ਅਤੇ ਲੈਂਜ਼ ਪਵਾਉਣ ਦੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰੰਥੀ ਬਾਬਾ ਗੁਰਪਿੰਦਰ ਸਿੰਘ, ਡਾ. ਬਲਕਾਰ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਪ ਵਿੱਚ ਸੇਵਾਵਾਂ ਦੇਣ ਵਾਲੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਮਾਤਾ ਸੁਖਵਿੰਦਰ ਕੌਰ ਜੌਹਲ, ਰਾਜ ਭਾਰਦਵਾਜ, ਪ੍ਰਧਾਨ ਹੀਰਾ ਸਿੰਘ ਜੌਹਲ, ਮਿਹਰ ਸਿੰਘ ਬਾਘਾ ਪੁਰਾਣਾ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਵਿਖੇ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਅਮਰੀਕੀ ਕਾਮਿਆਂ ਨਾਲ ਵਿਤਕਰਾ ਕਰਨਾ ਪਿਆ ਮਹਿੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।