ਬਾਬਾ ਦੀਪ ਸਿੰਘ ਜੀ ਆਯੁਰਵੈਦਿਕ ਦਵਾਖਾਨਾ ਵਲੋਂ ਨਸ਼ਾ ਛੁਡਾਊ ਕੈਂਪ ਭਲਕੇ
ਅੰਮ੍ਰਿਤਸਰ, 23 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਆਯੁਰਵੈਦਿਕ ਦਵਾਖਾਨਾ ਚਲਾ ਰਹੇ ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆਂ ਵਲੋਂ ਫ੍ਰੀ ਆਯੂਰਵੈਦਿਕ ਨਸ਼ਾ ਛੁਡਾਊ ਤੇ ਸਰਵਾਈਕਲ ਅਤੇ ਗੋਡੇ ਦਰਦ ਦੇ ਮਰੀਜਾਂ ਲਈ ਮੁਫ਼ਤ ਆਯੁਰਵੈਦਿਕ ਕੈਂਪ ਗੁਰਦੁਆਰਾ ਬਾਬਾ ਹਰਚਰਨ ਸਿੰਘ ਸ਼ਹੀਦ ਦੇ ਅਸਥਾਨ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸੁਖ ਸਪਾਰੀਵਿੰਡੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਫ੍ਰੀ ਆਯੂਰਵੈਦਿਕ ਦਵਾਈ ਦਿੱਤੀ ਜਾਵੇਗੀ।
ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆਂ
24-10-2026