30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰਦੁਆਰਾ ਝੰਗੀ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਜੰਡਿਆਲਾ ਗੁਰੂ, 29 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਸੰਤ ਬ੍ਰਹਮ ਗਿਆਨੀ ਬਾਬਾ ਸੰਤੋਖ ਮੁਨੀ ਜੀ ਦੇ ਤਪ ਅਸਥਾਨ ਗੁਰਦੁਆਰਾ ਝੰਗੀ ਸਾਹਿਬ, ਪਿੰਡ ਜਾਣੀਆਂ ਨੇੜੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 11 ਅਖੰਡ ਪਾਠ ਸਾਹਿਬ ਸੰਪੂਰਨ ਕਰਵਾਏ ਗਏ।

ਅਜੀਤ ਡੈਸਕ 30-10-2026
ਜੰਡਿਆਲਾ ਗੁਰੂ, 29 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਸੰਤ ਬ੍ਰਹਮ ਗਿਆਨੀ ਬਾਬਾ ਸੰਤੋਖ ਮੁਨੀ ਜੀ ਦੇ ਤਪ ਅਸਥਾਨ ਗੁਰਦੁਆਰਾ ਝੰਗੀ ਸਾਹਿਬ, ਪਿੰਡ ਜਾਣੀਆਂ ਨੇੜੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 11 ਅਖੰਡ ਪਾਠ ਸਾਹਿਬ ਸੰਪੂਰਨ ਕਰਵਾਏ ਗਏ। ਰਾਗੀ ਸਿੰਘਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਗੁਰੂ ਜਸ ਗਾਇਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਸ਼ਾਮ ਸਮੇਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਖੇਡਾਂ ਪ੍ਰਤੀ ਨੌਜਵਾਨਾਂ ਦੇ ਉਤਸ਼ਾਹ ਨੂੰ ਉਤਸ਼ਾਹਿਤ ਕੀਤਾ । ਸਾਲਾਨਾ ਜੋੜ ਮੇਲੇ ਦੌਰਾਨ ਧਾਰਮਿਕ ਸ਼ਰਧਾ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ, ਡਾ. ਕੁਲਦੀਪ ਸਿੰਘ, ਸਾਬਕਾ ਚੇਅਰਮੈਨ ਸੁਵਿੰਦਰ ਸਿੰਘ ਚੰਦੀ, ਗੋਪਾਲ ਸਿੰਘ ਜਾਣੀਆਂ, ਜ਼ਿਲ੍ਹਾ ਪ੍ਰਧਾਨ ਦਲਜਿੰਦਰ ਵੀਰ ਸਿੰਘ ਵਿਰਕ, ਡਾ. ਰਾਜ ਕੁਮਾਰ ਰਾਜੂ, ਸਬ-ਇੰਸਪੈਕਟਰ ਮਾਨ ਸਿੰਘ, ਹਰਜੀਤ ਸਿੰਘ ਭੈਣੀਆ, ਐਡਵੋਕੇਟ ਸਰਬਜੀਤ ਸਿੰਘ ਜੋਸ਼ਨ, ਗੁਲਜ਼ਾਰ ਸਿੰਘ ਨੰਗਲ, ਸੂਬਾ ਸਿੰਘ ਸਮੇਤ ਹੋਰ ਹਾਜ਼ਰ ਸਨ। 29 ਏਐਸਆਰ20
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਦੇ ਵਿਦਿਆਰਥੀਆਂ ਨੇ... ਅਗਲੀ ਖ਼ਬਰ ਜੰਡਿਆਲਾ ਗੁਰੂ ਬਾਜ਼ਾਰ ਵਿਚ ਨੰਗੀਆਂ ਬਿਜਲੀ ਦੀਆਂ ਤਾਰਾਂ ਬਣੀਆਂ ਖ਼ਤਰੇ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।