06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭੰਗਾਲੀ ਕਲਾ ਸਕੂਲ ਵਿਚ ਬੱਚਿਆਂ ਦੀਆਂ ਖੇਡਾਂ ਕਰਵਾਈਆਂ

ਜੈਂਤੀਪੁਰ, 5 ਨਵੰਬਰ (ਭੁਪਿੰਦਰ ਸਿੰਘ ਗਿੱਲ)-ਸੱਤਿਆ ਭਾਰਤੀ ਐਲੀਮੈਂਟਰੀ ਭੰਗਾਲੀ ਕਲਾ ਸਕੂਲ ਵਿਖੇ ਸਕੂਲ ਪੱਧਰੀ ਛੋਟੇ ਛੋਟੇ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ। ਜਿਸ ਖੇਡ ਸਮਰੋਹ ਵਿਚ ਸਰਪੰਚ ਪਲਵਿੰਦਰ ਕੌਰ ਅਤੇ ਹੋਰ ਕਲਸਟਰ ਕੋਆਰਡੀਨੇਟਰ ਸੁਖਵਿੰਦਰ ਸਿੰਘ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।

ਅਜੀਤ ਡੈਸਕ 06-11-2026
ਜੈਂਤੀਪੁਰ, 5 ਨਵੰਬਰ (ਭੁਪਿੰਦਰ ਸਿੰਘ ਗਿੱਲ)-ਸੱਤਿਆ ਭਾਰਤੀ ਐਲੀਮੈਂਟਰੀ ਭੰਗਾਲੀ ਕਲਾ ਸਕੂਲ ਵਿਖੇ ਸਕੂਲ ਪੱਧਰੀ ਛੋਟੇ ਛੋਟੇ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ। ਜਿਸ ਖੇਡ ਸਮਰੋਹ ਵਿਚ ਸਰਪੰਚ ਪਲਵਿੰਦਰ ਕੌਰ ਅਤੇ ਹੋਰ ਕਲਸਟਰ ਕੋਆਰਡੀਨੇਟਰ ਸੁਖਵਿੰਦਰ ਸਿੰਘ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਖੇਡ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਦੌੜ, ਲੰਬੀ ਛਾਲ, ਖੋ-ਖੋ, ਕਬੱਡੀ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਮੈਡਮ ਕੁਲਵਿੰਦਰ ਕੌਰ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਡਾਂ ਤਨ ਮਨ ਤੰਦਰੁਸਤ ਤੰਦਰੁਸਤੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਅੱਜ ਦੇ ਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ ਹੈ।
ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਵਲੋਂ ਰਜਵੰਤ ਸਿੰਘ ਮਹਿਲਾਂਵਾਲਾ ਸਰਬਸੰਮਤੀ ਨਾਲ ਮੀਤ ਕੋਆਰਡੀਨੇਟ... ਅਗਲੀ ਖ਼ਬਰ ਦੁਰਗਾ ਮੰਦਰ ਲੋਪੋਕੇ ’ਚ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।