ਸੇਂਟ ਮੈਰੀਜ਼ ਕਾਨਵੈਂਟ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਜਗਦੇਵ ਕਲਾਂ, 7 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਸੇਂਟ ਮੈਰੀਜ਼ ਕਾਨਵੈਂਟ ਸਕੂਲ, ਮਾਛੀਨੰਗਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਅਨੀਸ਼, ਪ੍ਰਿੰਸੀਪਲ ਸਿਸਟਰ ਮਿਨੀ ਜੌਨ, ਵਾਈਸ ਪ੍ਰਿੰਸੀਪਲ ਸਿਸਟਰ ਰੀਨਾ ਅਤੇ ਸਿਸਟਰ ਮਿਲੂਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਜਗਦੇਵ ਕਲਾਂ, 7 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਸੇਂਟ ਮੈਰੀਜ਼ ਕਾਨਵੈਂਟ ਸਕੂਲ, ਮਾਛੀਨੰਗਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਅਨੀਸ਼, ਪ੍ਰਿੰਸੀਪਲ ਸਿਸਟਰ ਮਿਨੀ ਜੌਨ, ਵਾਈਸ ਪ੍ਰਿੰਸੀਪਲ ਸਿਸਟਰ ਰੀਨਾ ਅਤੇ ਸਿਸਟਰ ਮਿਲੂਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਨਰਸਰੀ ਤੋਂ ਐੱਲ. ਕੇ. ਜੀ. ਤੱਕ ਦੇ ਵਿਦਿਆਰਥੀਆਂ ਲਈ ਰੰਗ ਭਰਨ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ, ਜਦਕਿ ਯੂ. ਕੇ. ਜੀ. ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੀ ਚਿੱਤਰਕਾਰੀ ਮੁਕਾਬਲਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਹਾਊਸ ਅਨੁਸਾਰ ਰੰਗੋਲੀ ਮੁਕਾਬਲਾ ਕਰਵਾਇਆ ਗਿਆ । ਇਸ ਮੌਕੇ ਸਟਾਫ਼ ਸੈਕਰੇਟਰੀ ਵੀਰਪਾਲ ਕੌਰ, ਅਮਨਦੀਪ ਕੌਰ, ਕੋਆਰਡੀਨੇਟਰ ਕਿਰਨਪ੍ਰੀਤ ਕੌਰ, ਪਰਮਿੰਦਰ ਕੌਰ, ਸੁਬੀਤਾ ਹੰਸ, ਗੁਲਜ਼ਾਰ ਖੋਖਰ, ਜਸਵੀਰ ਕੌਰ, ਪਰਮਜੀਤ ਸਿੰਘ, ਨਿਮਰਤ ਕੌਰ, ਜੋਤੀ, ਹਰਦੀਪ ਕੌਰ, ਸਿਮਰਨਜੀਤ ਕੌਰ , ਸਪਨਾ, ਸਿਮਰਜੀਤ ਕੌਰ, ਬਲਜੀਤ ਕੌਰ, ਡਿੰਪਲ ਮੈਰੀ, ਮਮਤਾ, ਰਾਜਬੀਰ ਕੌਰ, ਗੁਰਲੀਨ ਕੌਰ, ਕੁਲਦੀਪ ਸਿੰਘ, ਰਮਨਦੀਪ ਕੌਰ ਅਤੇ ਅਮਰਪ੍ਰੀਤ ਕੌਰ ਸਮੇਤ ਸਮੂਹ ਸਹਾਇਕ ਕਰਮਚਾਰੀ ਮੌਜੂਦ ਸਨ।