ਰਾਮਗੜ੍ਹੀਆ ਸਭਾ ਵਲੋਂ ਸਾਬਕਾ ਵਿਧਾਇਕ ਜ: ਜਲਾਲ ਉਸਮਾ ਦਾ ਸਨਮਾਨ
ਬਾਬਾ ਬਕਾਲਾ ਸਾਹਿਬ, 12 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਮੰਜੀ ਪ੍ਰਥਾ ਤਹਿਤ ਭਾਈ ਸਧਾਰਨ ਜੀ ਨੂੰ ਬਖ਼ਸ਼ਿਸ਼ ਕੀਤੀ ਮੰਜੀ ਸਾਹਿਬ ਦੀ ਇਤਿਹਾਸਕ ਯਾਦ ਵਿਚ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ, ਜਿੱਥੇ ਸਥਾਨਕ ਰਾਮਗੜੀਆ ਵਲੋਂ ਬਾਬਾ ਸਧਾਰਨ ਦੀ ਯਾਦ ਮਨਾਈ ਜਾਂਦੀ ਹੈ, ਉਥੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿਚ ਵੀ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚੁਬੱਚਾ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਮਨਾਏ ਗਏ 50ਵੇਂ ਸਾਲਾਨਾ ਪ੍ਰਕਾਸ਼ ਦਿਹਾੜੇ ਮੌਕ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਨੇ ਕੀਤਾ।
ਬਾਬਾ ਬਕਾਲਾ ਸਾਹਿਬ, 12 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਮੰਜੀ ਪ੍ਰਥਾ ਤਹਿਤ ਭਾਈ ਸਧਾਰਨ ਜੀ ਨੂੰ ਬਖ਼ਸ਼ਿਸ਼ ਕੀਤੀ ਮੰਜੀ ਸਾਹਿਬ ਦੀ ਇਤਿਹਾਸਕ ਯਾਦ ਵਿਚ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ, ਜਿੱਥੇ ਸਥਾਨਕ ਰਾਮਗੜੀਆ ਵਲੋਂ ਬਾਬਾ ਸਧਾਰਨ ਦੀ ਯਾਦ ਮਨਾਈ ਜਾਂਦੀ ਹੈ, ਉਥੇ ਬਾਬਾ ਵਿਸ਼ਵਕਰਮਾ ਜੀ ਦੀ ਯਾਦ ਵਿਚ ਵੀ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚੁਬੱਚਾ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਮਨਾਏ ਗਏ 50ਵੇਂ ਸਾਲਾਨਾ ਪ੍ਰਕਾਸ਼ ਦਿਹਾੜੇ ਮੌਕ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਨੇ ਕੀਤਾ। ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਜਥੇਦਾਰ ਜਲਾਲ ਉਸਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਸੁਖਵਿੰਦਰ ਸਿੰਘ ਮਠਾਰੂ, ਜਸਪਿੰਦਰ ਸਿੰਘ ਮਠਾਰੂ, ਦਲਜੀਤ ਸਿੰਘ, ਹਰਦੇਵ ਸਿੰਘ, ਦਵਿੰਦਰਪਾਲ ਸਿੰਘ ਬਬਲੂ, ਕੁਲਦੀਪ ਸਿੰਘ, ਮਨਜੀਤ ਸਿੰਘ ਰਾਜਾ, ਸਰਦੂਲ ਸਿੰਘ ਵਿਰਦੀ, ਡਾ: ਜਸਪ੍ਰੀਤ ਸਿੰਘ ਵਿਰਦੀ, ਰਾਜਿੰਦਰ ਸਿੰਘ ਮਰਵਾਹ,, ਦਿਲਰਾਜ ਸਿੰਘ, ਮਨਜੀਤ ਸਿੰਘ ਸੰਧੂ ਜੇ. ਈ., ਕਰਮਜੀਤ ਸਿੰਘ ਸੰਧੂ, ਦਲਬੀਰ ਸਿੰਘ, ਅਤਰ ਸਿੰਘ ਬਮਰਾਹ, ਤਰਸੇਮ ਸਿੰਘ ਬੱਬੂ, ਪਲਵਿੰਦਰ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਦਵਿੰਦਰ ਸਿੰਘ ਸਾਬੀ, ਗੁਰਮੀਤ ਸਿੰਘ ਸਾਬਕਾ ਸਰਪੰਚ, ਮਿਸਤਰੀ ਅਰਵਿੰਦਰ ਸਿੰਘ, ਮਿ: ਸਰਬਜੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ ।