15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਮਟਰਾਂ ਦੀ ਫਸਲ ਨੇ ਕਿਸਾਨ ਦੇ ਅਰਮਾਨ ’ਤੇ ਪਾਣੀ ਫੇਰਿਆ

ਟਾਹਲੀ ਸਾਹਿਬ, 15 ਨਵੰਬਰ (ਵਿਨੋਦ ਭੀਲੋਵਾਲ)-ਮੌਸਮ ਦੇ ਬਦਲਦੇ ਮਿਜ਼ਾਜ ਅਤੇ ਕੁਦਰਤ ਦੀ ਮਾਰ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਆਰਥਿਕ ਮੁਨਾਫ਼ਾ ਕਮਾਉਣ ਦੀ ਚਾਹਤ ਵਿਚ ਅਗੇਤੀ ਮਟਰ ਦੀ ਬੀਜਾਂ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ‘ਤੇ ਇਸ ਵੇਲੇ ਨਿਰਾਸ਼ਾ ਸਾਫ਼ ਝਲਕ ਰਹੀ ਹੈ।

ਅਜੀਤ ਡੈਸਕ 16-11-2026
ਟਾਹਲੀ ਸਾਹਿਬ, 15 ਨਵੰਬਰ (ਵਿਨੋਦ ਭੀਲੋਵਾਲ)-ਮੌਸਮ ਦੇ ਬਦਲਦੇ ਮਿਜ਼ਾਜ ਅਤੇ ਕੁਦਰਤ ਦੀ ਮਾਰ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਆਰਥਿਕ ਮੁਨਾਫ਼ਾ ਕਮਾਉਣ ਦੀ ਚਾਹਤ ਵਿਚ ਅਗੇਤੀ ਮਟਰ ਦੀ ਬੀਜਾਂ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ‘ਤੇ ਇਸ ਵੇਲੇ ਨਿਰਾਸ਼ਾ ਸਾਫ਼ ਝਲਕ ਰਹੀ ਹੈ। ਜ਼ਿਕਰਯੋਗ ਹੈ ਕਿ ਟਾਹਲੀ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਖੇਤਾਂ ਵਿਚ ਅਗੇਤੇ ਮਟਰਾਂ ਦੀ ਫ਼ਸਲ ਬਿਜਾਈ ਕੀਤੀ ਸੀ, ਤਾਂ ਜੋ ਫਸਲ ਕਣਕ ਦੀ ਬਿਜਾਈ ਤੋਂ ਪਹਿਲਾਂ ਤਿਆਰ ਕਰਕੇ ਕੁਝ ਚੰਗੀ ਆਮਦਨ ਕਮਾਈ ਕਰ ਸਕਣ, ਪਰ ਨਵੰਬਰ ਮਹੀਨਾ ਅੱਧਾ ਲੰਘਣ ਦੇ ਬਾਵਜੂਦ ਉਮੀਦ ਮੁਤਾਬਕ ਠੰਢ ਨਾ ਪੈਣ ਕਾਰਨ ਇਹ ਫਸਲ ਤਿਆਰ ਵੀ ਉਹ ਜਿਹੀ ਨਹੀਂ ਹੋ ਸਕੀ ਅਤੇ ਜੇਕਰ ਕਿਸੇ ਨਾ ਕਿਸੇ ਕਿਸਾਨ ਦੀ ਫਸਲ ਤਿਆਰ ਹੋਈ ਹੈ ਤਾਂ ਉਸ ਦੇ ਮਟਰਾਂ ਦੀਆਂ ਫਲੀਆਂ ਚਿੱਟੀਆਂ ਪੈਣ ਕਰਕੇ ਅਤੇ ਲੇਬਰ ਦੀ ਘਾਟ ਕਾਰਨ ਫਸਲ ਤਬਾਹ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਹੈ। ਇਸ ਸਬੰਧੀ ਕਿਸਾਨ ਬਿਕਰਮਜੀਤ ਸਿੰਘ ਤੇ ਡਾ. ਬਲਰਾਜ ਸਿੰਘ ਭੀਲੋਵਾਲ, ਹਰਦੀਪ ਸਿੰਘ, ਰਾਣਾ ਯੂ.ਪੀ ਵਾਲਾ, ਬਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਵਾਰ ਠੰਢ ਨਾ ਪੈਣ ਕਾਰਨ ਫਸਲ ਖ਼ਰਾਬ ਹੋ ਗਈ ਅਤੇ ਇਸ ਦੇ ਨਾਲ ਹੀ ਲੇਬਰ ਦੀ ਵੱਡੀ ਘਾਟ ਤੇ 8 ਰੁਪਏ ਮਟਰਾਂ ਦੀ ਤੁੜਵਾਈ ਅਤੇ ਮੰਡੀ ਵਿਚ 7 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੱਗਣ ਕਰਕੇ ਕਿਸਾਨਾਂ ਦੇ ਮਟਰਾਂ ਦੀ ਫਸਲ ਤੋਂ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਲੇਬਰ ਦੀ ਦਿਹਾੜੀ 700 ਪ੍ਰਤੀ ਹੋਣ ਕਰਕੇ ਵੀ ਮਟਰਾਂ ਦੇ ਰੁਲਣ ਦਾ ਵੀ ਮੁੱਖ ਕਾਰਨ ਹੈ। ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਭੀਲੋਵਾਲ ’ਤੇ ਆਸ ਪਾਸ ਦੇ ਕਈ ਪਿੰਡਾਂ ਵਿਚ ਆਪਣੀ ਖੜ੍ਹੀ ਫਸਲ ’ਤੇ ਟਰੈਕਟਰ ਵਾਹੁਣਾ ਪਿਆ ।
ਪਿਛਲੀ ਖ਼ਬਰ ਭਗਤਾਂ ਵਲੋਂ ਸ਼ਰਧਾ ਨਾਲ ਬਿਆਸ ਦਰਿਆ ਕੰਢੇ ਮਨਾਇਆ ਛੱਠ ਪੂਜਾ ਤਿਉਹਾਰ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਦਾ ਸਾਲਾਨਾ ਸਮਾਰੋਹ ਕਲਾ ਅਤੇ ਸੱਭਿਆਚਾਰ ਦਾ ਅਦਭੁੱਤ ਨਮੂਨਾ ਸੀ- ਮੇਜਰ ਜਨਰਲ ਜੌਨ ਕੈਂਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।