19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪਿੱਤਲ ਤੇ ਤਾਂਬੇ ਦੀ ਸਕਰੈਪ ਦੇ ਰੇਟ ਡਿੱਗਣ ਕਾਰਨ ਜੰਡਿਆਲਾ ਗੁਰੂ ਦੀ ਬਰਤਨ ਮੰਡੀ ’ਚ ਛਾਈ ਸੁੰਨਸਾਨ

ਜੰਡਿਆਲਾ ਗੁਰੂ, 19 ਨਵੰਬਰ (ਅੰਮ੍ਰਿਤ ਪਾਲ ਸਿੰਘ)-ਏਸ਼ੀਆ ਭਰ ਵਿਚ ਹੱਥ ਨਾਲ ਪਿੱਤਲ ਅਤੇ ਤਾਂਬੇ ਦੇ ਬਰਤਨ ਤਿਆਰ ਕਰਨ ਲਈ ਪ੍ਰਸਿੱਧ ਜੰਡਿਆਲਾ ਗੁਰੂ ਦੀ ਬਰਤਨ ਮੰਡੀ ਵਿਚ ਅੱਜਕੱਲ੍ਹ ਮੰਦੀ ਦਾ ਦੌਰ ਛਾਇਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਪਿੱਤਲ ਅਤੇ ਤਾਂਬੇ ਦੀ ਸਕਰੈਪ ਦੀਆਂ ਕੀਮਤਾਂ ਵਿਚ ਲਗਾਤਾਰ ਆ ਰਹੀ ਭਾਰੀ ਗਿਰਾਵਟ ਕਾਰਨ ਜਿੱਥੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਇਸ ਕੰਮ ਨਾਲ ਜੁੜੇ ਕਾਰੀਗਰਾਂ ਅਤੇ ਮਜ਼ਦੂਰਾਂ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ।

ਵਪਾਰੀਆਂ ਵਲੋਂ ਵੇਚਣ ਵਾਸਤੇ ਮਹਿੰਗੇ ਭਾਅ ਇਕੱਠੀ ਕੀਤੀ ਗਈ ਪਿੱਤਲ ਅਤੇ ਤਾਂਬੇ ਦੀ ਸਕਰੈਪ। ਤਸਵੀਰ : ਅੰਮ੍ਰਿਤ ਪਾਲ ਸਿੰਘ 20-11-2026
ਜੰਡਿਆਲਾ ਗੁਰੂ, 19 ਨਵੰਬਰ (ਅੰਮ੍ਰਿਤ ਪਾਲ ਸਿੰਘ)-ਏਸ਼ੀਆ ਭਰ ਵਿਚ ਹੱਥ ਨਾਲ ਪਿੱਤਲ ਅਤੇ ਤਾਂਬੇ ਦੇ ਬਰਤਨ ਤਿਆਰ ਕਰਨ ਲਈ ਪ੍ਰਸਿੱਧ ਜੰਡਿਆਲਾ ਗੁਰੂ ਦੀ ਬਰਤਨ ਮੰਡੀ ਵਿਚ ਅੱਜਕੱਲ੍ਹ ਮੰਦੀ ਦਾ ਦੌਰ ਛਾਇਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਪਿੱਤਲ ਅਤੇ ਤਾਂਬੇ ਦੀ ਸਕਰੈਪ ਦੀਆਂ ਕੀਮਤਾਂ ਵਿਚ ਲਗਾਤਾਰ ਆ ਰਹੀ ਭਾਰੀ ਗਿਰਾਵਟ ਕਾਰਨ ਜਿੱਥੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਇਸ ਕੰਮ ਨਾਲ ਜੁੜੇ ਕਾਰੀਗਰਾਂ ਅਤੇ ਮਜ਼ਦੂਰਾਂ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 10 ਦਿਨਾਂ ਦੌਰਾਨ ਤਾਂਬੇ ਦੀ ਸਕਰੈਪ ਦੇ ਰੇਟ ਵਿਚ ਕਰੀਬ 170 ਰੁਪਏ ਪ੍ਰਤੀ ਕਿਲੋ ਅਤੇ ਪਿੱਤਲ ਦੀ ਸਕਰੈਪ ਦੇ ਰੇਟ ਵਿੱਚ ਕਰੀਬ 100 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰੇਟਾਂ ਵਿਚ ਆਈ ਇਸ ਅਚਾਨਕ ਗਿਰਾਵਟ ਨੇ ਵਪਾਰੀਆਂ ਨੂੰ ਆਰਥਿਕ ਨੁਕਸਾਨ ਦੀ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ ਹੈ। ਬਰਤਨ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਸਮੇਤ ਵੱਖ-ਵੱਖ ਵਪਾਰੀਆਂ ਬ੍ਰਿਜ ਲਾਲ, ਰੀਸ਼ੂ, ਹੀਰਾ ਲਾਲ, ਕਰਨ, ਇੰਦਰਜੀਤ, ਰਘਬੀਰ ਸਿੰਘ, ਪਰਮਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਰਕੇਸ਼, ਰਿਕੀ, ਰਾਜੂ, ਮਦਨ, ਸੁਭਾਸ਼ ਕੁਮਾਰ, ਆਸ਼ੂ, ਅਸ਼ਵਨੀ ਅਤੇ ਸਾਗਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਮਹਿੰਗੇ ਭਾਅ ਖਰੀਦਿਆ ਗਿਆ ਮਾਲ ਹੁਣ ਘੱਟ ਕੀਮਤਾਂ ’ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰ ਕੋਈ ਕੀਮਤਾਂ ਵਿਚ ਮੁੜ ਵਾਧਾ ਹੋਣ ਦੀ ਉਡੀਕ ਕਰ ਰਿਹਾ ਹੈ। ਇਸ ਮੰਦੀ ਦਾ ਸਭ ਤੋਂ ਵੱਧ ਅਸਰ ਮਜ਼ਦੂਰ ਵਰਗ ਅਤੇ ਆਟੋ ਚਾਲਕਾਂ ’ਤੇ ਪੈ ਰਿਹਾ ਹੈ। ਇਹ ਲੋਕ ਪਹਿਲਾਂ ਬਾਹਰਲੀਆਂ ਮੰਡੀਆਂ ਤੋਂ ਸਕਰੈਪ ਇਕੱਠੀ ਕਰਕੇ ਜੰਡਿਆਲਾ ਗੁਰੂ ਜਾਂ ਅੰਮ੍ਰਿਤਸਰ ਦੀਆਂ ਮੰਡੀਆਂ ਵਿਚ ਵੇਚਦੇ ਸਨ, ਪਰ ਕੰਮਕਾਜ ਠੱਪ ਹੋਣ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਹੱਥ ਨਾਲ ਪਿੱਤਲ ਅਤੇ ਤਾਂਬੇ ਦੇ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਵੀ ਮਾਲਕਾਂ ਵਲੋਂ ਕੰਮ ਲਈ ਮਾਲ ਨਹੀਂ ਮਿਲ ਰਿਹਾ। ਵਪਾਰੀਆਂ ਅਤੇ ਕਾਰੀਗਰਾਂ ਨੂੰ ਹੁਣ ਉਮੀਦ ਹੈ ਕਿ ਜਲਦ ਹੀ ਬਾਜ਼ਾਰ ਵਿਚ ਕੀਮਤਾਂ ਸਥਿਰ ਹੋਣਗੀਆਂ ਅਤੇ ਮੰਡੀ ਵਿਚ ਮੁੜ ਪਹਿਲਾਂ ਵਾਂਗ ਕਾਰੋਬਾਰੀ ਰੌਣਕਾਂ ਪਰਤਣਗੀਆਂ।
ਪਿਛਲੀ ਖ਼ਬਰ ਪਿੰਡ ਝਲਾੜੀ ਵਿਖੇ ਯੂਥ ਆਗੂ ਸਤਿੰਦਰਜੀਤ ਸਿੰਘ ਛੱਜਲਵੱਡੀ ਨੇ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਹਰੜ੍ਹ ਖੁਰਦ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।