24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬੂਥ ਜੋੜੋ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, 30 ਤੋਂ ਵੱਧ ਨੌਜਵਾਨ ਯੂਥ ਕਾਂਗਰਸ ’ਚ ਸ਼ਾਮਿਲ

ਬਾਜਾਖਾਨਾ, 23 ਅਗਸਤ (ਜੀਵਨ ਗਰਗ)-ਬਾਜਾਖਾਨਾ ’ਚ ਹੋਏ ਇਕ ਸਾਦੇ ਸਮਾਗਮ ਦੌਰਾਨ ਨੌਜਵਾਨਾਂ ਨੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਮੁੱਖ ਰੱਖਦਿਆਂ 30 ਦੇ ਕਰੀਬ ਨੌਜਵਾਨ ਨੇ ਰਾਹੁਲ ਜੈਤੋਂ ਦੀ ਅਗਵਾਈ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨਾ ਨੇ ਕਾਂਗਰਸ ਪਾਰਟੀ ’ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।

ਅਜੀਤ ਡੈਸਕ 24-08-2026
ਬਾਜਾਖਾਨਾ, 23 ਅਗਸਤ (ਜੀਵਨ ਗਰਗ)-ਬਾਜਾਖਾਨਾ ’ਚ ਹੋਏ ਇਕ ਸਾਦੇ ਸਮਾਗਮ ਦੌਰਾਨ ਨੌਜਵਾਨਾਂ ਨੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਮੁੱਖ ਰੱਖਦਿਆਂ 30 ਦੇ ਕਰੀਬ ਨੌਜਵਾਨ ਨੇ ਰਾਹੁਲ ਜੈਤੋਂ ਦੀ ਅਗਵਾਈ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨਾ ਨੇ ਕਾਂਗਰਸ ਪਾਰਟੀ ’ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਭਵਿੱਖ ਬੜਾ ਸੁਨਹਿਰੀ ਹੈ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਸੱਤ੍ਹਾ ’ਚ ਆਵੇਗੀ। ਇਸ ਮੌਕੇ ਰਾਹੁਲ ਨੇ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਮੁੱਢਲੀ ਤਾਕਤ ਹੁੰਦੇ ਹਨ। ਇਸ ਮੌਕੇ ਨਿਰਵੈਰ ਸਿੰਘ, ਬਲਾਕ ਜੈਤੋ ਦੇ ਪ੍ਰਧਾਨ ਮਹਿੰਦਰ ਸਿੰਘ, ਬਾਜਾਖਾਨਾ ਦੇ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਗੁਰਨਿਹਾਲ ਸਿੰਘ, ਹਰਜੀਤ ਸਿੰਘ, ਜੀਵਨ ਸਿੰਘ, ਵਿੱਕੀ, ਹੈਰੀ, ਸੋਨੂੰ ਥਿੰਦ, ਵਿਕਰਮ ਸਿੰਘ, ਰਾਜੂ ਮੱਲ੍ਹੀ, ਕੁਲਦੀਪ ਕੁਮਾਰ, ਰਵੀ ਸਿੰਘ, ਨੱਨੂੰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਨ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ-ਜਸਵਿੰਦਰ ਮੱਤਾ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ ਲੋਕ ਮੁੜ ‘ਆਪ’ ਦੀ ਸਰਕਾਰ ਬਣਾਉਣਗੇ -ਚੇਅਰਮੈਨ ਨਰੇਸ਼ ਜਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।