19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੜਕ ਅੱਧ ਵਿਚਾਲੇ ਛੱਡਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਕੋਟਕਪੂਰਾ, 17 ਸਤੰਬਰ (ਰਿੰਕੂ ਮਲਹੋਤਰਾ)- ਸ਼ਹਿਰੀ ਖੇਤਰ ਦੇ ਬਠਿੰਡਾ ਰੋਡ ਸਥਿਤ ਬਲਵੰਤ ਨਗਰ ਵਿਚਲੀਆਂ ਸੜਕਾਂ ਕੁਝ ਸਮਾਂ ਪਹਿਲਾਂ ਬਣੀਆਂ ਸਨ। ਨਗਰ ਦੀ ਇਕ ਸੜਕ ਜੋ 30 ਫੁੱਟ ਚੌੜੀ ਹੈ ਨੂੰ 18 ਫੁੱਟ ਚੌੜਾ ਬਣਾ ਦਿੱਤਾ ਗਿਆ ਹੈ, ਬਾਕੀ ਸੜਕ ਅਜੇ ਬਣਨੀ ਬਾਕੀ ਹੈ।

ਅਜੀਤ ਡੈਸਕ 18-09-2026
ਕੋਟਕਪੂਰਾ, 17 ਸਤੰਬਰ (ਰਿੰਕੂ ਮਲਹੋਤਰਾ)- ਸ਼ਹਿਰੀ ਖੇਤਰ ਦੇ ਬਠਿੰਡਾ ਰੋਡ ਸਥਿਤ ਬਲਵੰਤ ਨਗਰ ਵਿਚਲੀਆਂ ਸੜਕਾਂ ਕੁਝ ਸਮਾਂ ਪਹਿਲਾਂ ਬਣੀਆਂ ਸਨ। ਨਗਰ ਦੀ ਇਕ ਸੜਕ ਜੋ 30 ਫੁੱਟ ਚੌੜੀ ਹੈ ਨੂੰ 18 ਫੁੱਟ ਚੌੜਾ ਬਣਾ ਦਿੱਤਾ ਗਿਆ ਹੈ, ਬਾਕੀ ਸੜਕ ਅਜੇ ਬਣਨੀ ਬਾਕੀ ਹੈ। ਇਸ ਦੇ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਵਾਸਤੇ ਬਣੇ ਟੈਂਕਾਂ ਵਿਚ ਗਲੀ ਦਾ ਪਿਆ ਮਟੀਰੀਅਲ ਡਿੱਗਣਾ ਸ਼ੁਰੂ ਹੋ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਨਗਰ ਦੀ ਇਸ ਸੜਕ ਦੀ ਚੌੜਾਈ ਕਰੀਬ 30 ਫੁੱਟ ਹੈ ਜਿਸ ਵਿਚੋਂ ਸਿਰਫ 18 ਫੁੱਟ ਸੜਕ ਬਣਾਉਣ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਸੜਕ ਨੂੰ ਛੱਡ ਦਿੱਤਾ ਗਿਆ ਅਤੇ ਕੰਮ ਬੰਦ ਕਰ ਦਿੱਤਾ ਹੈ। ਸੜਕਾਂ ’ਤੇ ਲੱਗਣ ਵਾਲੀਆਂ ਟਾਈਲਾਂ ਗਲੀ ਵਿਚ ਉਸੇ ਤਰ੍ਹਾਂ ਪਈਆਂ ਹਨ ਜੋ ਵਿਕਾਸ ਨੂੰ ਤਰਸ ਰਹੀਆਂ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦਾ ਕੰਮ 30 ਫੁੱਟ ਦੀ ਮਿਣਤੀ ਮੁਤਾਬਕ ਸੀ ਪਰ 18 ਫੁੱਟ ਚੌੜਾਈ ਮੁਤਾਬਿਕ ਬਣਾਇਆ ਗਿਆ ਹੈ। ਉਨ੍ਹਾਂ ਇਸ ਅਣਗਹਿਲੀ ਵਾਲੇ ਕਾਰਜ ’ਤੇ ਹੈਰਾਨੀ ਪ੍ਰਗਟ ਕੀਤੀ। ਮੁਹੱਲਾ ਵਾਸੀਆਂ ਨੇ ਦੱਸਿਆ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਖੁੱਲੇ ਟੈਂਕਾਂ ਵਿਚ ਗੰਦਗੀ ਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਲਗਾਏ ਗਏ ਵਿਕਾਸ ਕਾਰਜਾਂ ਤੇ ਲੱਖਾਂ ਰੁਪਏ ਸਹੀ ਤਰੀਕੇ ਨਾਲ ਕਿਸੇ ਤਨ ਪੱਤਣ ਨਹੀਂ ਲੱਗ ਰਹੇ ਹਨ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਕੋਟਕਪੂਰਾ ਪਾਸੋਂ ਮੰਗ ਕੀਤੀ ਕਿ ਜਲਦ ਅਧੂਰੀ ਰਹਿੰਦੀ ਸੜਕ ਨੂੰ ਬਣਾਇਆ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਰਕਲ ਮਚਾਕੀ ਮੱਲ ਸਿੰਘ ਦੇ ਅਹੁਦੇਦਾਰ ਲਗਾਏ ਅਗਲੀ ਖ਼ਬਰ ਪੰਜਾਬ ਦੇ ਲੋਕ ‘ਆਪ’ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ- ਰੂਬੀ, ਪਾਲੀ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।