ਬਾਰ ਐਸੋਸੀਏਸ਼ਨ ਮਲੋਟ ਦੇ ਨਵੇਂ ਬਣੇ ਪ੍ਰਧਾਨ ਸਮੇਤ ਅਹੁਦੇਦਾਰਾਂ ਦਾ ਸਨਮਾਨ
ਮਲੋਟ, 17 ਸਤੰਬਰ (ਪਾਟਿਲ)-ਬਾਰ ਐਸੋਸੀਏਸ਼ਨ ਮਲੋਟ ਦੇ ਨਵੇਂ ਬਣੇ ਪ੍ਰਧਾਨ ਅਜੇ ਗੋਂਦਾਰਾ ਐਡਵੋਕੇਟ, ਸਕੱਤਰ ਸੁਖਪਾਲ ਸਿੰਘ ਮਾਨ ਅਤੇ ਖ਼ਜ਼ਾਨਚੀ ਰਾਜਵੀਰ ਸਿੰਘ ਸਮੇਤ ਗੁਰਮੀਤ ਸਿੰਘ ਸੰਧੂ, ਡਿੰਪਲ ਗੋਂਦਾਰਾ ਐਡਵੋਕੇਟ ਤੇ ਹਰਪ੍ਰੀਤ ਸਿੰਘ ਭੁੱਲਰ ਐਡਵੋਕੇਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਸਮਾਜ ਸੇਵੀ ਤੇ ਬਲਾਕ ਲੰਬੀ ਕੋਆਰਡੀਨੇਟਰ, ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦੇ ਪ੍ਰਧਾਨ ਮਨਜੀਤ ਸਿੰਘ, ਬਲਵੰਤ ਸਿੰਘ ਤੇ ਅਨਮੋਲ ਸਿੰਘ ਵਲੋਂ ਬਾਰ ਐਸੋਸੀਏਸ਼ਨ ਮਲੋਟ ਦੇ ਨਵੇਂ ਬਣੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
18-09-2026